22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

ਮੋਟਰਸਾਈਕਲ ਸਵਾਰਾਂ ਨੇ ਯੂ-ਟਿਊਬਰ ਸੈਮ ਦੇ ਘਰ 'ਤੇ ਚਲਾਈਆਂ ਗੋਲੀਆਂ

ਹੁਸ਼ਿਆਰਪੁਰ, 10 ਅਗਸਤ (ਬਲਜਿੰਦਰਪਾਲ ਸਿੰਘ) - ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਮਾਡਲ ਟਾਊਨ ਵਿਖੇ ਯੂ-ਟਿਊਬਰ ਸੈਮ ਦੇ ਘਰ 'ਤੇ ਦੋ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ...

Ad Position 21
No active advertisement
ਅਜੀਤ ਡੈਸਕ 10-08-2025

ਹੁਸ਼ਿਆਰਪੁਰ, 10 ਅਗਸਤ (ਬਲਜਿੰਦਰਪਾਲ ਸਿੰਘ) - ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਮਾਡਲ ਟਾਊਨ ਵਿਖੇ ਯੂ-ਟਿਊਬਰ ਸੈਮ ਦੇ ਘਰ 'ਤੇ ਦੋ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜ਼ਿਕਰਯੋਗ ਹੈ ਕਿ ਸੈਮ ਹੁਸ਼ਿਆਰਪੁਰੀ ਦੇ ਨਾਮ ਯੂ-ਟਿਊਬ ਪੇਜ ਚਲਾਉਣ ਵਾਲੇ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਵਲੋਂ ਧਮਕੀ ਦਿੱਤੀ ਗਈ ਸੀ ਕਿ ਜਲੰਧਰ ਦੀ ਤਰ੍ਹਾਂ ਉਸ ਦੇ ਘਰ 'ਤੇ ਵੀ ਗਰਨੇਡ ਹਮਲਾ ਕੀਤਾ ਜਾਵੇਗਾ ਅਤੇ ਹੁਸ਼ਿਆਰਪੁਰ ਪੁਲਿਸ ਵਲੋਂ ਸੈਮ ਨੂੰ ਗੰਨਮੈਨ ਵੀ ਮੁਹੱਈਆ ਕਰਵਾਏ ਗਏ ਹਨ। ਗੋਲੀਆਂ ਚਲਾਉਣ ਦੀ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਇਸ ਸੰਬੰਧੀ ਸਿਮਰਨ ਉਰਫ਼ ਸੈਮ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ 'ਚ ਸੁੱਤੇ ਹੋਏ ਸੀ ਤਾਂ ਕਰੀਬ ਡੇਢ ਵਜੇ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੇ ਘਰ ਦੇ ਗੇਟ 'ਤੇ ਗੋਲੀਆਂ ਚਲਾਈਆਂ, ਜਿਸ ਸੰਬੰਧੀ ਉਨ੍ਹਾਂ ਤੁਰੰਤ ਥਾਣਾ ਮਾਡਲ ਟਾਊਨ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵਵਿਆਪੀ ਆਲੋਚਨਾ ਦੇ ਬਾਵਜੂਦ ਟਰੰਪ ਵਲੋਂ ਨੇਤਨਯਾਹੂ ਦੇ ਗਾਜ਼ਾ ਕਬਜ਼ੇ ਦੇ ਸਮਰਥਨ ਦਾ ਸੰਕੇਤ ਅਗਲੀ ਖ਼ਬਰ ਆਪਸੀ ਰੰਜਿਸ਼ ਨੂੰ ਲੈਕੇ ਇਕ ਧਿਰ ਨੇ ਦੂਜੀ ਧਿਰ 'ਤੇ ਚਲਾਈਆਂ ਗੋਲੀਆਂ
Ad Position 24