22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

ਬੈਂਗਲੁਰੂ : ਪ੍ਰਧਾਨ ਮੰਤਰੀ ਮੋਦੀ ਨੇ ਬੇਲਾਰੀ ਰੋਡ 'ਤੇ ਕੀਤਾ ਰੋਡ ਸ਼ੋਅ

ਬੈਂਗਲੁਰੂ, 10 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਵਿਚ ਬੇਲਾਰੀ ਰੋਡ 'ਤੇ ਇਕ ਰੋਡ ਸ਼ੋਅ ਕੀਤਾ।ਰੋਡ ਸ਼ੋਅ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੰਗਲੁਰੂ ਵਿਚ 'ਨੈਕਸਟ-ਜਨਰੇਸ਼ਨ...

Ad Position 21
No active advertisement
ਅਜੀਤ ਡੈਸਕ 10-08-2025

ਬੈਂਗਲੁਰੂ, 10 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਵਿਚ ਬੇਲਾਰੀ ਰੋਡ 'ਤੇ ਇਕ ਰੋਡ ਸ਼ੋਅ ਕੀਤਾ।ਰੋਡ ਸ਼ੋਅ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੰਗਲੁਰੂ ਵਿਚ 'ਨੈਕਸਟ-ਜਨਰੇਸ਼ਨ ਮੋਬਿਲਿਟੀ ਫਾਰ ਏ ਨੈਕਸਟ-ਜਨਰੇਸ਼ਨ ਸਿਟੀ' ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 'ਨੈਕਸਟ-ਜਨਰੇਸ਼ਨ ਮੋਬਿਲਿਟੀ ਫਾਰ ਏ ਨੈਕਸਟ-ਜਨਰੇਸ਼ਨ ਸਿਟੀ' ਪ੍ਰੋਗਰਾਮ ਦੌਰਾਨ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ 'ਤੇ 3 ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਸ ਵਿਚ ਬੈਂਗਲੁਰੂ ਤੋਂ ਬੇਲਾਗਾਵੀ, ਅੰਮ੍ਰਿਤਸਰ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਾਗਪੁਰ (ਅਜਨੀ) ਤੋਂ ਪੁਣੇ ਤੱਕ ਰੇਲ ਗੱਡੀਆਂ ਸ਼ਾਮਲ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ 'ਤੇ 3 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਬੱਚਿਆਂ ਨਾਲ ਗੱਲਬਾਤ ਵੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਮੁਕਾਬਲਿਆਂ ਲਈ ਮਨਜ਼ੂਰੀਆਂ ਨਾ ਮਿਲਣ ਦੇ ਰੋਸ ਵਜੋਂ ਜਟਾਣਾ ਵਾਸੀਆਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਧਰਨਾ ਅਗਲੀ ਖ਼ਬਰ ਵਿਸ਼ਵਵਿਆਪੀ ਆਲੋਚਨਾ ਦੇ ਬਾਵਜੂਦ ਟਰੰਪ ਵਲੋਂ ਨੇਤਨਯਾਹੂ ਦੇ ਗਾਜ਼ਾ ਕਬਜ਼ੇ ਦੇ ਸਮਰਥਨ ਦਾ ਸੰਕੇਤ
Ad Position 24