21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

ਅਜਨਾਲਾ ਤੋਂ ਅਸਾਮ ਗਊਆਂ ਦੀ ਤਸਕਰੀ ਕਰਦਾ ਟਰੱਕ ਜੰਡਿਆਲਾ ਗੁਰੂ ਪੁਲਿਸ ਨੇ ਕਾਬੂ ਕੀਤਾ

ਜੰਡਿਆਲਾ ਗੁਰੂ, 10 ਅਗਸਤ (ਹਰਜਿੰਦਰ ਸਿੰਘ ਕਲੇਰ) – ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਨਿਜ਼ਰਪੁਰਾ ਟੋਲ ਪਲਾਜ਼ਾ ‘ਤੇ ਨਾਕਾਬੰਦੀ ਦੌਰਾਨ ਅਜਨਾਲਾ ਤੋਂ ਅਸਾਮ ਗਊਆਂ ਦੀ ਤਸਕਰੀ ਕਰਦਾ ਟਰੱਕ ਕਾਬੂ ਕਰਕੇ ...

Ad Position 21
No active advertisement
ਅਜੀਤ ਡੈਸਕ 10-08-2025

ਜੰਡਿਆਲਾ ਗੁਰੂ, 10 ਅਗਸਤ (ਹਰਜਿੰਦਰ ਸਿੰਘ ਕਲੇਰ) – ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਨਿਜ਼ਰਪੁਰਾ ਟੋਲ ਪਲਾਜ਼ਾ ‘ਤੇ ਨਾਕਾਬੰਦੀ ਦੌਰਾਨ ਅਜਨਾਲਾ ਤੋਂ ਅਸਾਮ ਗਊਆਂ ਦੀ ਤਸਕਰੀ ਕਰਦਾ ਟਰੱਕ ਕਾਬੂ ਕਰਕੇ ਪਰਚਾ ਦਰਜ ਕਰ ਲਿਆ। ਐਸ.ਐਚ.ਓ. ਮੁਖਤਾਰ ਸਿੰਘ ਨੇ ਦੱਸਿਆ ਕਿ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਜੈਕਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਗਊਆਂ ਨਾਲ ਭਰਿਆ ਟਰੱਕ ਪੰਜਾਬ ਤੋਂ ਅਸਾਮ ਵੱਲ ਜਾ ਰਿਹਾ ਹੈ। ਉਨ੍ਹਾਂ ਵਲੋਂ ਇਸ ਟਰੱਕ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।

ਨਾਕਾਬੰਦੀ ਦੌਰਾਨ ਟਰੱਕ ਨੂੰ ਰੋਕ ਕੇ ਲਗਭਗ 20 ਤੋਂ 22 ਗਊਆਂ ਬਰਾਮਦ ਕੀਤੀਆਂ ਗਈਆਂ।ਮੌਕੇ ‘ਤੇ ਪੁਲਿਸ ਨੇ 3 ਵਿਅਕਤੀਆਂ ਟਰੱਕ ਮਾਲਕ ਮਨਦੀਪ ਸਿੰਘ ਗੁੱਜਰਪੁਰਾ ਅਜਨਾਲਾ, ਡਰਾਈਵਰ ਅਮਰਬੀਰ ਸਿੰਘ ਗੁੱਜਰਪੁਰਾ ਅਤੇ ਰਣਜੀਤ ਸਿੰਘ ਪੁੱਤਰ ਮਨਜੀਤ ਸਿੰਘ ਗੁੱਜਰਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਖ ਸੰਚਾਲਕ ਸਾਹਿਬ ਸਿੰਘ ਪੁੱਤਰ ਮਨਜੀਤ ਸਿੰਘ ਗੁੱਜਰਪੁਰਾ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਟੀਮਾਂ ਭੇਜੀਆਂ ਗਈਆਂ ਹਨ। ਪੁਲਿਸ ਵਲੋਂ ਗ੍ਰਿਫ਼ਤਾਰ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਗ਼ੈਰ -ਕਾਨੂੰਨੀ ਧੰਦਾ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ, ਗਊਆਂ ਅਸਾਮ ਵਿਚ ਕਿਸ ਨੂੰ ਵੇਚੀਆਂ ਜਾਂਦੀਆਂ ਸਨ ।ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪ੍ਰਿਥੀਪਾਲ ਸਿੰਘ ਬਟਾਲਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ 13 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਸੀ.ਬੀ.ਐਸ.ਈ. ਨੇ 2026-27 ਤੋਂ 9ਵੀਂ ਜਮਾਤ ਲਈ ਓਪਨ-ਬੁੱਕ ਪ੍ਰੀਖਿਆਵਾਂ ਨੂੰ ਦਿੱਤੀ ਮਨਜ਼ੂਰੀ
Ad Position 24