21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

'ਇਕ ਰਾਸ਼ਟਰ ਇਕ ਚੋਣ' 'ਤੇ ਜੇ.ਪੀ.ਸੀ. 11 ਅਗਸਤ ਨੂੰ ਮਾਹਿਰਾਂ ਨਾਲ ਕਰੇਗੀ ਮੁਲਾਕਾਤ

ਨਵੀਂ ਦਿੱਲੀ, 10 ਅਗਸਤ (ਏਐਨਆਈ): ਇਕ ਰਾਸ਼ਟਰ ਇਕ ਚੋਣ ਬਿੱਲ 'ਤੇ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਸੋਮਵਾਰ (11 ਅਗਸਤ) ਨੂੰ ਦੁਪਹਿਰ 3 ਵਜੇ ਮਾਹਿਰਾਂ ਦੇ ਇਕ ਪੈਨਲ ਨਾਲ ਗੱਲਬਾਤ ਕਰਨ ...

Ad Position 21
No active advertisement
ਅਜੀਤ ਡੈਸਕ 10-08-2025

ਨਵੀਂ ਦਿੱਲੀ, 10 ਅਗਸਤ (ਏਐਨਆਈ): ਇਕ ਰਾਸ਼ਟਰ ਇਕ ਚੋਣ ਬਿੱਲ 'ਤੇ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਸੋਮਵਾਰ (11 ਅਗਸਤ) ਨੂੰ ਦੁਪਹਿਰ 3 ਵਜੇ ਮਾਹਿਰਾਂ ਦੇ ਇਕ ਪੈਨਲ ਨਾਲ ਗੱਲਬਾਤ ਕਰਨ ਵਾਲੀ ਹੈ। ਮੀਟਿੰਗ ਸੰਸਦ ਭਵਨ ਅਨੈਕਸੀ ਦੇ ਮੁੱਖ ਕਮੇਟੀ ਰੂਮ (ਐਮ.ਸੀ.ਆਰ.) ਵਿਖੇ ਹੋਵੇਗੀ।

 

ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤੇ ਗਏ ਮਾਹਿਰਾਂ ਵਿਚ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਪ੍ਰੋਫੈਸਰ ਜੀ. ਗੋਪਾਲ ਰੈਡੀ; ਕੇਂਦਰੀ ਯੂਨੀਵਰਸਿਟੀ ਹਰਿਆਣਾ ਦੇ ਪ੍ਰੋਫੈਸਰ ਸੁਸ਼ਮਾ ਯਾਦਵ, ਰਾਜ ਸਭਾ ਦੇ ਸਾਬਕਾ ਮੈਂਬਰ ਡਾ. ਵਿਨੈ ਸਹਸ੍ਰਬੁੱਧੇ, ਰਾਸ਼ਟਰੀ ਸਮਾਜ ਵਿਗਿਆਨ ਪ੍ਰੀਸ਼ਦ ਦੀ ਪ੍ਰੋਫੈਸਰ ਸ਼ੀਲਾ ਰਾਏ ਅਤੇ ਗੁਹਾਟੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਨਾਨੀ ਗੋਪਾਲ ਮਹੰਤ ਸ਼ਾਮਿਲ ਹਨ। ਇਹ ਸੈਸ਼ਨ ਭਾਰਤ ਭਰ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਇਕੋ ਸਮੇਂ ਚੋਣਾਂ ਕਰਵਾਉਣ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ 'ਤੇ ਕੇਂਦ੍ਰਿਤ ਹੋਵੇਗਾ।

ਜੇ.ਪੀ.ਸੀ. 19 ਅਗਸਤ ਨੂੰ ਉਕਤ ਬਿੱਲਾਂ 'ਤੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਜਸਟਿਸ ਸੰਜੀਵ ਖੰਨਾ ਨਾਲ ਹੋਰ ਗੱਲਬਾਤ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਅੱਤਵਾਦੀ ਟਿਕਾਣੇ ਨੂੰ ਤਬਾਹ ਕੀਤਾ ਬਲਕਿ ਪਾਕਿਸਤਾਨ ਦੇ ਗੋਡੇ ਵੀ ਟੇਕ ਦਿੱਤੇ - ਪ੍ਰਧਾਨ ਮੰਤਰੀ ਨ ਮੋਦੀ ਅਗਲੀ ਖ਼ਬਰ ਬਿਹਾਰ: ਬੇਗੂਸਰਾਏ ਵਿਚ ਵੱਖ-ਵੱਖ ਘਟਨਾਵਾਂ ਵਿੱਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ 7 ਲੋਕਾਂ ਦੀ ਮੌਤ
Ad Position 24