20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2025

ਮੰਡ ਖੇਤਰ ਵਿਚ ਆਰਜੀ ਬੰਨ ਟੁੱਟਣ ਨਾਲ ਦਰਜਨ ਪਿੰਡਾਂ ’ਚ ਭਰਿਆ ਪਾਣੀ

ਸੁਲਤਾਨਪੁਰ ਲੋਧੀ, (ਕਪੂਰਥਲਾ), 11 ਅਗਸਤ (ਨਰੇਸ਼ ਹੈਪੀ)- ਅੱਜ ਸਵੇਰੇ ਮੰਡ ਖ਼ੇਤਰ ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ ਅੰਦਰ ਵਾਰ ਵਸੇ ਹੋਏ ਪਿੰਡ ਭੈਣੀ ਬਹਾਦਰ ਵਿਖੇ ਕਿਸਾਨਾਂ....

Ad Position 21
No active advertisement
ਅਜੀਤ ਡੈਸਕ 11-08-2025

ਸੁਲਤਾਨਪੁਰ ਲੋਧੀ, (ਕਪੂਰਥਲਾ), 11 ਅਗਸਤ (ਨਰੇਸ਼ ਹੈਪੀ)- ਅੱਜ ਸਵੇਰੇ ਮੰਡ ਖ਼ੇਤਰ ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ ਅੰਦਰ ਵਾਰ ਵਸੇ ਹੋਏ ਪਿੰਡ ਭੈਣੀ ਬਹਾਦਰ ਵਿਖੇ ਕਿਸਾਨਾਂ ਵਲੋਂ ਆਪਣੀ ਫ਼ਸਲਾਂ ਦੇ ਬਚਾਅ ਲਈ ਲਗਾਇਆ ਗਿਆ ਇਕ ਆਰਜੀ ਬੰਨ੍ਹ ਟੁੱਟ ਗਿਆ, ਜਿਸ ਨਾਲ ਦਰਿਆ ਬਿਆਸ ਵਲੋਂ ਪਾਣੀ ਉਕਤ ਪਿੰਡਾਂ ਵਿਚ ਭਰਨਾ ਸ਼ੁਰੂ ਹੋ ਗਿਆ।

ਆਰਜੀ ਬੰਨ ਟੁੱਟਣ ਨਾਲ ਪਿੰਡ ਭੈਣੀ ਬਹਾਦਰ ਤੋਂ ਇਲਾਵਾ ਬਾਊਪੁਰ ਜਦੀਦ, ਬਾਊਪੁਰ ਕਦੀਮ, ਰਾਮਪੁਰ ਗੋਰਾ, ਸਾਂਗਰਾ, ਮੰਡ ਸਾਂਗਰਾ, ਸ਼ੇਰਪੁਰ ਡੋਗਰਾ ਆਦੀ ਪਿੰਡਾਂ ਵਾਲੇ ਪਾਸੇ ਪਾਣੀ ਖੇਤਾਂ ਵਿਚ ਵੜ ਗਿਆ ਅਤੇ ਘਰਾਂ ਵੱਲ ਨੂੰ ਵੀ ਵੱਧ ਰਿਹਾ ਸੀ। ਕਿਸਾਨ ਆਗੂ ਪਰਮਜੀਤ ਸਿੰਘ ਬਾਉਪੁਰ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਮੰਡ ਖੇਤਰ ਦੇ ਵੱਡੀ ਗਿਣਤੀ ਵਿਚ ਕਿਸਾਨ ਮੌਕੇ ’ਤੇ ਪੁੱਜੇ ਅਤੇ ਬੰਨ ਨੂੰ ਮੁੜ ਬੰਨਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਅਤੇ ਖਬਰ ਲਿਖੇ ਜਾਣ ਤੱਕ ਕਿਸਾਨ ਟੁੱਟੇ ਹੋਏ ਆਰਜੀ ਬੰਨ ਵਲੋਂ ਵੱਧ ਰਹੇ ਪਾਣੀ ਨੂੰ ਰੋਕਣ ਦੇ ਯਤਨ ਕਰਨ ਵਿਚ ਲੱਗੇ ਹੋਏ ਸਨ।

ਕਿਸਾਨ ਆਗੂ ਨੇ ਦੱਸਿਆ ਕਿ ਜੇਕਰ ਉਹ ਇਸ ਪਾਣੀ ਨੂੰ ਨਾ ਰੋਕ ਪਾਏ ਤਾਂ ਉਹਨਾਂ ਦੇ ਪਿੰਡਾਂ ਵਿਚ ਫ਼ਸਲਾਂ ਹਰ ਪਾਸੇ ਡੁੱਬ ਜਾਣਗੀਆਂ ਅਤੇ ਘਰਾਂ ਵਿਚ ਵੀ ਪਾਣੀ ਬੜੀ ਆਸਾਨੀ ਨਾਲ ਵੜ ਜਾਵੇਗਾ। ਉਨ੍ਹਾਂ ਮੰਡ ਖੇਤਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੁੱਟੇ ਹੋਏ ਬੰਨ ਵਾਲੀ ਥਾਂ ’ਤੇ ਪਹੁੰਚ ਕੇ ਇਸ ਦਾ ਕੋਈ ਹੱਲ ਕਰਨ ਵਿਚ ਮਦਦ ਕਰਨ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮਦਦ ਦੀ ਅਪੀਲ ਵੀ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ‘ਇੰਡੀਆ’ ਗਠਜੋੜ ਦਾ ਮਾਰਚ, ‘‘ਅਜੇ ਤੱਕ ਨਹੀਂ ਲਈ ਗਈ ਕੋਈ ਇਜਾਜ਼ਤ’’- ਦਿੱਲੀ ਪੁਲਿਸ ਅਗਲੀ ਖ਼ਬਰ ਪੰਜ ਮੈਂਬਰੀ ਭਰਤੀ ਕਮੇਟੀ ਦੇ ਡੈਲੀਗੇਟ ਇਜਲਾਸ ਵਲੋਂ ਅੱਜ ਕੀਤੀ ਜਾਵੇਗੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ
Ad Position 24