18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਸੰਸਦ ਦੇ ਮਾਨਸੂਨ ਇਜਲਾਸ ਦਾ ਅੱਜ ਹੈ 17ਵਾਂ ਦਿਨ, ਵੋਟਰ ਵੈਰੀਫ਼ਿਕੇਸ਼ਨ ਮੁੱਦੇ ’ਤੇ ਬੀਤੇ ਦਿਨ ਹੋਇਆ ਸੀ ਹੰਗਾਮਾ

ਨਵੀਂ ਦਿੱਲੀ, 12 ਅਗਸਤ- ਅੱਜ ਸੰਸਦ ਦੇ ਮਾਨਸੂਨ ਇਜਲਾਸ ਦਾ 17ਵਾਂ ਦਿਨ ਹੈ। ਬੀਤੇ ਦਿਨ ਬਿਹਾਰ ਐਸ.ਆਈ.ਆਰ. ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਸੰਸਦ ਦੇ....

Ad Position 21
No active advertisement
ਅਜੀਤ ਡੈਸਕ 12-08-2025

ਨਵੀਂ ਦਿੱਲੀ, 12 ਅਗਸਤ- ਅੱਜ ਸੰਸਦ ਦੇ ਮਾਨਸੂਨ ਇਜਲਾਸ ਦਾ 17ਵਾਂ ਦਿਨ ਹੈ। ਬੀਤੇ ਦਿਨ ਬਿਹਾਰ ਐਸ.ਆਈ.ਆਰ. ’ਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਸੰਸਦ ਦੇ ਦੋਵਾਂ ਸਦਨਾਂ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਬਿੱਲਾਂ ’ਤੇ ਚਰਚਾ ਨਹੀਂ ਹੋ ਸਕੀ। ਸੋਮਵਾਰ ਨੂੰ ਵੀ 8 ਬਿੱਲ ਬਿਨਾਂ ਚਰਚਾ ਦੇ ਹੀ ਪਾਸ ਹੋ ਗਏ।

ਲੋਕ ਸਭਾ ਵਿਚ ਰਾਸ਼ਟਰੀ ਖੇਡ ਸ਼ਾਸਨ ਬਿੱਲ, ਰਾਸ਼ਟਰੀ ਡੋਪਿੰਗ ਵਿਰੋਧੀ (ਸੋਧ) ਬਿੱਲ, ਆਮਦਨ ਕਰ (ਨੰਬਰ 2) ਬਿੱਲ ਅਤੇ ਟੈਕਸੇਸ਼ਨ ਕਾਨੂੰਨ (ਸੋਧ) ਬਿੱਲ ਪਾਸ ਹੋ ਗਏ। ਗੋਆ ਵਿਚ ਅਨੁਸੂਚਿਤ ਜਨਜਾਤੀਆਂ ਦੇ ਵਿਧਾਨ ਸਭਾ ਹਲਕਿਆਂ ਦੀ ਮੁੜ ਵੰਡ ਨਾਲ ਸੰਬੰਧਿਤ ਬਿੱਲ, ਵਪਾਰੀ ਸ਼ਿਪਿੰਗ ਬਿੱਲ, ਮਨੀਪੁਰ ਨਿਯੋਜਨ ਬਿੱਲ ਅਤੇ ਮਨੀਪੁਰ ਜੀਐਸਟੀ (ਸੋਧ) ਬਿੱਲ ਰਾਜ ਸਭਾ ਵਿਚ ਪਾਸ ਹੋ ਗਏ।

ਇਸ ਤੋਂ ਪਹਿਲਾਂ ਸੋਮਵਾਰ ਨੂੰ, 300 ਵਿਰੋਧੀ ਸੰਸਦ ਮੈਂਬਰਾਂ ਨੇ ਵੋਟਰ ਤਸਦੀਕ ਵਿਰੁੱਧ ਸੰਸਦ ਤੋਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਕੀਤਾ। ਇਸ ਦੌਰਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਖਿਲੇਸ਼ ਯਾਦਵ ਸਮੇਤ ਕਈ ਵਿਰੋਧੀ ਸੰਸਦ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਾਲਾਂਕਿ, ਉਨ੍ਹਾਂ ਨੂੰ 2 ਘੰਟੇ ਬਾਅਦ ਛੱਡ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਗਿੱਲ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ ਅਗਲੀ ਖ਼ਬਰ ਭਾਰੀ ਮੀਂਹ ਕਾਰਨ ਤਿੰਨ ਦਿਨਾਂ ਲਈ ਰੋਕੀ ਗਈ ਕੇਦਰਾਨਾਥ ਯਾਤਰਾ
Ad Position 24