16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2025

ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ

ਨਵੀਂ ਦਿੱਲੀ, 13 ਅਗਸਤ- ਸੁਪਰੀਮ ਕੋਰਟ ਨੇ ਅੱਜ ਰਾਸ਼ਟਰੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿਚ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਮਾਮਲੇ ਵਿਚ....

Ad Position 21
repet_subhas-goyals [Copy P29]
ਅਜੀਤ ਡੈਸਕ 13-08-2025

ਨਵੀਂ ਦਿੱਲੀ, 13 ਅਗਸਤ- ਸੁਪਰੀਮ ਕੋਰਟ ਨੇ ਅੱਜ ਰਾਸ਼ਟਰੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿਚ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਮਾਮਲੇ ਵਿਚ ਉਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ। ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਪਹਿਲਵਾਨ ਨੂੰ ਜ਼ਮਾਨਤ ਦੇਣ ਵਾਲੇ ਦਿੱਲੀ ਹਾਈ ਕੋਰਟ ਦੇ 4 ਮਾਰਚ ਦੇ ਹੁਕਮ ਨੂੰ ਰੱਦ ਕਰ ਦਿੱਤਾ।

ਸੁਪਰੀਮ ਕੋਰਟ ਨੇ ਕਤਲ ਮਾਮਲੇ ਵਿਚ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਅਦਾਲਤ ਨੇ ਉਸ ਨੂੰ ਇਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ। ਉਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ’ਤੇ ਪਹਿਲਵਾਨ ਸਾਗਰ ਧਨਖੜ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦਿੱਲੀ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।

ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ਵਿਚ ਸ਼ਿਕਾਇਤਕਰਤਾ ਦੀ ਵਕੀਲ ਜੋਸ਼ਨੀ ਤੁਲੀ ਨੇ ਕਿਹਾ ਕਿ ਅੱਜ ਸੁਸ਼ੀਲ ਕੁਮਾਰ ਨੂੰ ਦਿੱਤੀ ਗਈ ਜ਼ਮਾਨਤ ਇਕ ਗਲਤ ਹੁਕਮ ਹੋਣ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸੇ ਲਈ ਪੀੜਤਾਂ ਦੇ ਪਿਤਾ ਅਸ਼ੋਕ ਧਨਖੜ ਦੀ ਅਪੀਲ ’ਤੇ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸੀਂ ਉਸ ਹੁਕਮ ਨੂੰ ਇਸ ਆਧਾਰ ’ਤੇ ਚੁਣੌਤੀ ਦਿੱਤੀ ਸੀ ਕਿ ਇਹ ਇਕ ਗਲਤ ਹੁਕਮ ਸੀ। ਇਹ ਕਾਨੂੰਨੀ ਤੌਰ ’ਤੇ ਸਹੀ ਨਹੀਂ ਸੀ ਕਿਉਂਕਿ ਸੁਸ਼ੀਲ ਕੁਮਾਰ ਨੇ ਜਦੋਂ ਵੀ ਅੰਤਰਿਮ ਜ਼ਮਾਨਤ ਲਈ ਸੀ ਤਾਂ ਗਵਾਹਾਂ ਨਾਲ ਛੇੜਛਾੜ ਕੀਤੀ ਸੀ। ਮੁੱਖ ਗਵਾਹ ਨੇ ਮਾਮਲੇ ਦਾ ਸਮਰਥਨ ਕੀਤਾ ਸੀ। ਘਟਨਾ ਦੀ ਵੀਡੀਓ ਫੁਟੇਜ ਵੀ ਉਪਲਬਧ ਸੀ, ਇਸ ਲਈ ਅੱਜ ਇਹ ਅਪੀਲ ਸਵੀਕਾਰ ਕਰ ਲਈ ਗਈ। ਜਦੋਂ ਵੀ ਸੁਸ਼ੀਲ ਕੁਮਾਰ ਅੰਤਰਿਮ ਜ਼ਮਾਨਤ ’ਤੇ ਬਾਹਰ ਆਇਆ, ਉਸਨੇ ਜ਼ਖਮੀ ਗਵਾਹਾਂ ਸਮੇਤ ਸਾਰੇ ਸਰਕਾਰੀ ਗਵਾਹਾਂ ਨਾਲ ਛੇੜਛਾੜ ਕੀਤੀ। ਇਸੇ ਕਰਕੇ ਉਨ੍ਹਾਂ ਸਾਰਿਆਂ ਨੇ ਹੇਠਲੀ ਅਦਾਲਤ ਦੇ ਸਾਹਮਣੇ ਆਪਣੇ ਬਿਆਨ ਵਾਪਸ ਲੈ ਲਏ। ਉਨ੍ਹਾਂ ਕਿਹਾ ਕਿ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ ਤੇ ਬਹੁਤ ਸਾਰੇ ਸਰਕਾਰੀ ਗਵਾਹਾਂ ਤੋਂ ਹੇਠਲੀ ਅਦਾਲਤ ਵਿਚ ਪੁਛਗਿੱਛ ਹੋਣੀ ਬਾਕੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਮੁੜ ਕਰਨਗੇ ਲਾਵਾਰਸ ਕੁੱਤਿਆਂ ਦੇ ਮਾਮਲੇ ’ਤੇ ਵਿਚਾਰ ਅਗਲੀ ਖ਼ਬਰ 11 ਤਰੀਕ ਤੋਂ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ ਬਿਜਲੀ ਕਰਮਚਾਰੀਆ ਵਲੋਂ ਸਮੂਹਿਕ ਛੁੱਟੀ ਵਿਚ ਦੋ ਦਿਨ ਦਾ ਵਾਧਾ
Ad Position 24