14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2025

ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਉਣ ਲਈ ਸੈਲਾਨੀ ਅਟਾਰੀ ਸਰਹੱਦ ਤੇ ਪਹੁੰਚਣੇ ਸ਼ੁਰੂ

ਅਟਾਰੀ (ਅੰਮ੍ਰਿਤਸਰ), 15 ਅਗਸਤ (ਗੁਰਦੀਪ ਸਿੰਘ ਅਟਾਰੀ/ ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਇੰਟੀਗਰੇਟਡ ਚੈੱਕ ਪੋਸਟ ਦੇ ਬਾਹਰ ਤੜਕਸਾਰ ਹੀ ਆਜ਼ਾਦੀ ਦਿਹਾੜੇ ਦੇ ਜਸ਼ਨ...

Ad Position 21
repet_subhas-goyals [Copy P29]
ਅਜੀਤ ਡੈਸਕ 15-08-2025

ਅਟਾਰੀ (ਅੰਮ੍ਰਿਤਸਰ), 15 ਅਗਸਤ (ਗੁਰਦੀਪ ਸਿੰਘ ਅਟਾਰੀ/ ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਇੰਟੀਗਰੇਟਡ ਚੈੱਕ ਪੋਸਟ ਦੇ ਬਾਹਰ ਤੜਕਸਾਰ ਹੀ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਉਣ ਲਈ ਸੈਲਾਨੀ ਪਹੁੰਚਣੇ ਸ਼ੁਰੂ ਹੋ ਗਏ ਹਨ। ਆਈਸੀਪੀ ਦੇ ਮੁੱਖ ਦੁਆਰ ਅਤੇ ਜੇਸੀਪੀ ਨੂੰ ਜਾਣ ਵਾਲੇ ਰਸਤੇ ਉੱਪਰ ਬੀਐਸਐਫ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਅਤੇ ਬਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਸੈਲਾਨੀਆਂ ਨੂੰ ਜੇਸੀਪੀ ਦਰਸ਼ਕ ਗੈਲਰੀ ਵੱਲ ਜਾਣ ਦਿੱਤਾ ਜਾ ਰਿਹਾ ਹੈ।
ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਆਪਣੇ ਚਿਹਰਿਆਂ 'ਤੇ ਬਣਵਾ ਕੇ ਖੁਸ਼ੀਆਂ ਮਨਾਉਂਦੇ ਦਿਖਾਈ ਦਿੱਤੇ। ਜਲੰਧਰ ਤੋਂ ਆਏ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਹਿਲੀ ਵਾਰ ਅਟਾਰੀ ਸਰਹੱਦ 'ਤੇ ਆਜ਼ਾਦੀ ਦੇ ਜਸ਼ਨ ਮਨਾਉਣ ਆਏ ਹਨ। ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਸੈਲਾਨੀ ਆਪਣੇ ਮੋਬਾਈਲਾਂ ਵਿਚ ਦੇਸ਼ ਭਗਤੀ ਦੇ ਗੀਤ ਲਗਾ ਕੇ ਭੰਗੜੇ ਪਾ ਰਹੇ ਸਨ।

Ad Position 22
No active advertisement
ਪਿਛਲੀ ਖ਼ਬਰ ਅਜ਼ਾਦੀ ਦਿਹਾੜੇ ਮੌਕੇ ਸੰਗਰੂਰ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਲਹਿਰਾਇਆ ਕੌਮੀ ਝੰਡਾ ਅਗਲੀ ਖ਼ਬਰ ਅਜਨਾਲਾ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪਰੇਡ ਤੋਂ ਪਹਿਲਾਂ ਇਕ ਵਿਦਿਆਰਥਣ ਦੀ ਹਾਲਤ ਵਿਗੜੀ
Ad Position 24