14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2025

ਅਗਲੀ ਪੀੜ੍ਹੀ ਦੇ ਸੁਧਾਰਾਂ ਲਈ, ਇਕ ਟਾਸਕ ਫੋਰਸ ਸਥਾਪਤ ਕਰਨ ਦਾ ਫ਼ੈਸਲਾ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 15 ਅਗਸਤ (ਰੂਪੇਸ਼ ਕੁਮਾਰ) - ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਗਲੇ ਦਸ ਸਾਲਾਂ ਵਿਚ, 2035 ਤੱਕ, ਮੈਂ ਇਸ ਰਾਸ਼ਟਰੀ ਸੁਰੱਖਿਆ ਢਾਲ ਦਾ ਵਿਸਤਾਰ, ਮਜ਼ਬੂਤੀ ਅਤੇ ਆਧੁਨਿਕੀਕਰਨ...

Ad Position 21
repet_subhas-goyals [Copy P29]
ਅਜੀਤ ਡੈਸਕ 15-08-2025

ਨਵੀਂ ਦਿੱਲੀ, 15 ਅਗਸਤ (ਰੂਪੇਸ਼ ਕੁਮਾਰ) - ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਗਲੇ ਦਸ ਸਾਲਾਂ ਵਿਚ, 2035 ਤੱਕ, ਮੈਂ ਇਸ ਰਾਸ਼ਟਰੀ ਸੁਰੱਖਿਆ ਢਾਲ ਦਾ ਵਿਸਤਾਰ, ਮਜ਼ਬੂਤੀ ਅਤੇ ਆਧੁਨਿਕੀਕਰਨ ਕਰਨਾ ਚਾਹੁੰਦਾ ਹਾਂ। ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਪ੍ਰੇਰਨਾ ਲੈ ਕੇ, ਅਸੀਂ ਸੁਦਰਸ਼ਨ ਚੱਕਰ ਦਾ ਰਸਤਾ ਚੁਣਿਆ ਹੈ... ਰਾਸ਼ਟਰ ਸੁਦਰਸ਼ਨ ਚੱਕਰ ਮਿਸ਼ਨ ਸ਼ੁਰੂ ਕਰੇਗਾ"। ਉਨ੍ਹਾਂ ਕਿਹਾ, "ਅਗਲੀ ਪੀੜ੍ਹੀ ਦੇ ਸੁਧਾਰਾਂ ਲਈ, ਅਸੀਂ ਇਕ ਟਾਸਕ ਫੋਰਸ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਟਾਸਕ ਫੋਰਸ ਇਕ ਨਿਰਧਾਰਤ ਸਮੇਂ ਦੀ ਹੱਦ ਅੰਦਰ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਵਿਕਾਸ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਕੰਮ ਕਰੇਗੀ... ਇਹ ਟਾਸਕ ਫੋਰਸ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੰਮ ਪੂਰਾ ਕਰੇਗੀ। ਟਾਸਕ ਫੋਰਸ ਦਾ ਗਠਨ ਮੌਜੂਦਾ ਨਿਯਮਾਂ, ਕਾਨੂੰਨਾਂ, ਨੀਤੀਆਂ ਅਤੇ ਅਭਿਆਸਾਂ ਨੂੰ 21ਵੀਂ ਸਦੀ ਲਈ ਢੁਕਵਾਂ ਬਣਾਉਣ, ਵਿਸ਼ਵਵਿਆਪੀ ਵਾਤਾਵਰਣ ਦੇ ਅਨੁਕੂਲ ਬਣਾਉਣ ਅਤੇ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।"

Ad Position 22
No active advertisement
ਪਿਛਲੀ ਖ਼ਬਰ ਆਈਸੀਪੀ ਅਟਾਰੀ ਸਰਹੱਦ 'ਤੇ ਐਲਪੀਏਆਈ ਚੇਅਰਮੈਨ ਵਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਕੌਮੀ ਝੰਡਾ
Ad Position 24