10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2025

ਨਾਗਾਲੈਂਡ ਦੇ ਰਾਜਪਾਲ ਲਾ ਗਣੇਸ਼ਨ ਦਾ ਹੋਇਆ ਦਿਹਾਂਤ

ਨਵੀਂ ਦਿੱਲੀ, 15 ਅਗਸਤ-ਨਾਗਾਲੈਂਡ ਦੇ ਰਾਜਪਾਲ, ਲਾ ਗਣੇਸ਼ਨ ਦਾ ਅੱਜ ਸ਼ਾਮ ਲਗਭਗ 6.23 ਵਜੇ...

Ad Position 21
repet_subhas-goyals [Copy P29]
ਅਜੀਤ ਡੈਸਕ 15-08-2025

ਨਵੀਂ ਦਿੱਲੀ, 15 ਅਗਸਤ-ਨਾਗਾਲੈਂਡ ਦੇ ਰਾਜਪਾਲ, ਲਾ ਗਣੇਸ਼ਨ ਦਾ ਅੱਜ ਸ਼ਾਮ ਲਗਭਗ 6.23 ਵਜੇ ਤਾਮਿਲਨਾਡੂ ਦੇ ਚੇਨਈ ਦੇ ਅਪੋਲੋ ਹਸਪਤਾਲ ਵਿਚ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਾਗਾਲੈਂਡ ਦੇ ਮੌਜੂਦਾ ਰਾਜਪਾਲ ਲਾ ਗਣੇਸ਼ਨ ਦਾ ਸ਼ੁੱਕਰਵਾਰ, 15 ਅਗਸਤ ਨੂੰ ਦਿਹਾਂਤ ਹੋਇਆ ਹੈ। ਨਾਗਾਲੈਂਡ ਦੇ ਰਾਜਪਾਲ ਦਾ ਇਲਾਜ ਚੱਲ ਰਿਹਾ ਸੀ ਜਦੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮੌਤ ਸਮੇਂ ਉਹ 80 ਸਾਲ ਦੇ ਸਨ। ਗਣੇਸ਼ਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦੇ ਆਈ.ਸੀ.ਯੂ. ਵਿਚ ਇਲਾਜ ਅਧੀਨ ਸਨ। ਲਾ ਗਣੇਸ਼ਨ 8 ਅਗਸਤ ਨੂੰ ਚੇਨਈ ਵਿਚ ਆਪਣੇ ਘਰ ਵਿਚ ਡਿੱਗ ਗਏ ਸਨ ਅਤੇ ਡਿੱਗਣ ਕਾਰਨ ਉਨ੍ਹਾਂ ਦੇ ਸਿਰ ਵਿਚ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਤੀਬਰ ਨਿਗਰਾਨੀ ਅਤੇ ਇਲਾਜ ਲਈ ਆਈ.ਸੀ.ਯੂ. ਵਿਚ ਦਾਖਲ ਕੀਤਾ ਸੀ।

Ad Position 22
No active advertisement
ਪਿਛਲੀ ਖ਼ਬਰ ਆਟੋ ਪਲਟਣ ਨਾਲ ਚਾਲਕ ਗੰਭੀਰ ਜ਼ਖਮੀ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਸਾਈਕਲ ਰੈਲੀ ਕੱਢ ਕੇ ਸਿਹਤ ਨੂੰ ਤੰਦਰੁਸਤ ਰੱਖਣ ਦਾ ਦਿੱਤਾ ਸੁਨੇਹਾ
Ad Position 24