21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕਿਰਪਾਨ ਸੰਬੰਧੀ ਮੌਜੂਦਾ ਕਾਨੂੰਨ ਬਦਲਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ-ਜਸ ਅਠਵਾਲ

ਲੰਡਨ, 21 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਸਬੰਧੀ ਕਾਨੂੰਨ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਦਰਮਿਆਨ ਇਲਫੋਰਡ ਸਾਊਥ ਤੋਂ ਸੰਸਦ ਮੈਂਬਰ ਜਸ ਅਠਵਾਲ ਨੇ ਦੱਸਿਆ ਕਿ ਪੁਲਿਸਿੰਗ ਮੰਤਰੀ ਸਾਰਾਹ ਜੋਨਜ਼ ਨੇ ਸਿੱਖ ਸੰਸਦ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਦਾ ਕਿਰਪਾਨ ਸਬੰਧੀ ਮੌਜੂਦਾ ਕਾਨੂੰਨ ਬਦਲਣ ਜਾਂ ਕਿਰਪਾਨ ਦੀ ਕੋਈ ਨਵੀਂ ਕਾਨੂੰਨੀ ਪਰਿਭਾਸ਼ਾ ਤੈਅ ਕਰਨ ਦਾ ਇਰਾਦਾ ਨਹੀਂ ਹੈ। ‘ਅਜੀਤ’ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਜਸ ਅਠਵਾਲ ਨੇ ਦੱਸਿਆ ਕਿ...

Ad Position 21
No active advertisement
ਅਜੀਤ ਡੈਸਕ 22-11-2026

ਲੰਡਨ, 21 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਸਬੰਧੀ ਕਾਨੂੰਨ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਦਰਮਿਆਨ ਇਲਫੋਰਡ ਸਾਊਥ ਤੋਂ ਸੰਸਦ ਮੈਂਬਰ ਜਸ ਅਠਵਾਲ ਨੇ ਦੱਸਿਆ ਕਿ ਪੁਲਿਸਿੰਗ ਮੰਤਰੀ ਸਾਰਾਹ ਜੋਨਜ਼ ਨੇ ਸਿੱਖ ਸੰਸਦ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਦਾ ਕਿਰਪਾਨ ਸਬੰਧੀ ਮੌਜੂਦਾ ਕਾਨੂੰਨ ਬਦਲਣ ਜਾਂ ਕਿਰਪਾਨ ਦੀ ਕੋਈ ਨਵੀਂ ਕਾਨੂੰਨੀ ਪਰਿਭਾਸ਼ਾ ਤੈਅ ਕਰਨ ਦਾ ਇਰਾਦਾ ਨਹੀਂ ਹੈ। ‘ਅਜੀਤ’ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਜਸ ਅਠਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸੰਵੇਦਨਸ਼ੀਲ ਮਾਮਲਾ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਕੋਲ ਵੀ ਉਠਾਇਆ ਹੈ।

ਉਹਨਾਂ ਕਿਹਾ ਕਿ ਬੀਤੇ ਸਮੇਂ ਸਾਹਮਣੇ ਆਏ ਕਈ ਬਿਆਨਾਂ ਤੋਂ ਬਾਅਦ ਸਿੱਖ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਸਾਰੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਅਦਾਲਤ ’ਚ ਹੈਨਰੀ ਨੋਵਾਕ ਕਤਲ ਮਾਮਲੇ ’ਚ ਦੋਸ਼ੀ ਵਿਕਰਮ ਦਿਗਵਾ ਨੂੰ ਸਜ਼ਾ ਸੁਣਾਉਂਦੇ ਸਮੇਂ ਵੱਡੀ ਕਿਰਪਾਨ ਸ਼ਬਦ ਦੀ ਵਰਤੋਂ ਕਰਨ ਨੂੰ ਲੈ ਕੇ ਸਿੱਖਾਂ ਵਲੋਂ ਕੀਤੇ ਗਏ ਇਤਰਾਜ਼ ਬਾਰੇ ਵੀ ਦੱਸਿਆ ਗਿਆ ਤੇ ਉਕਤ ਬਿਆਨ ’ਚ ਸੋਧ ਕਰਨ ਲਈ ਵੀ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਕਿਰਪਾਨ ਸਬੰਧੀ ਕਾਨੂੰਨ ਵਿਚ ਸੰਭਾਵਿਤ ਤਬਦੀਲੀਆਂ ਦੀ ਚਰਚਾ ਕਾਰਨ ਬਰਤਾਨੀਆ ਦੇ ਸਿੱਖ ਭਾਈਚਾਰੇ ਵਿਚ ਚਿੰਤਾ ਪਾਈ ਜਾ ਰਹੀ ਸੀ। ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਵੀ ਇਸ ਮਾਮਲੇ ’ਤੇ ਸਰਕਾਰ ਅਤੇ ਸੰਸਦ ਮੈਂਬਰਾਂ ਕੋਲ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਗਈਆਂ ਹਨ। ਸਿੱਖ ਧਰਮ ਵਿਚ ਕਿਰਪਾਨ ਪੰਜ ਕਕਾਰਾਂ ਵਿਚੋਂ ਇਕ ਹੈ ਅਤੇ ਇਸ ਨੂੰ ਧਾਰਨ ਕਰਨ ਲਈ ਬਰਤਾਨਵੀ ਕਾਨੂੰਨ ਵਿਚ ਧਾਰਮਿਕ ਆਧਾਰ ’ਤੇ ਵਿਸ਼ੇਸ਼ ਵਿਵਸਥਾਵਾਂ ਮੌਜੂਦ ਹਨ। ਜਸ ਅਠਵਾਲ ਵਲੋਂ ਦਿੱਤੇ ਗਏ ਭਰੋਸੇ ਸਬੰਧੀ ਬਿਆਨ ਨੂੰ ਕਿਰਪਾਨ ਦੇ ਮੁੱਦੇ ’ਤੇ ਚੱਲ ਰਹੀ ਚਰਚਾ ਵਿਚ ਇਕ ਮਹੱਤਵਪੂਰਨ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ਚ 98 ਸਾਲ ਬਾਅਦ ਬਣੀ ਕੰਜ਼ਰਵੇਟਿਵ ਸਰਕਾਰ ਅਗਲੀ ਖ਼ਬਰ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਅੱਜ ਤੋਂ ਦੋ ਦਿਨਾਂ ਭਾਰਤ ਦੌਰੇ ’ਤੇ
Ad Position 24