06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2025

ਚੋਰਾਂ ਨੇ 4 ਦੁਕਾਨਾਂ ਦੇ ਸ਼ਟਰ ਤੋੜ ਕੇ ਨਗਦੀ ਤੇ ਕੀਮਤੀ ਸਮਾਨ 'ਤੇ ਕੀਤੇ ਹੱਥ ਸਾਫ਼

ਖੇਮਕਰਨ (ਤਰਨਤਾਰਨ), 17 ਅਗਸਤ (ਰਾਕੇਸ਼ ਬਿੱਲਾ) - ਸਰਹੱਦੀ ਕਸਬਾ ਖੇਮਕਰਨ ਚ ਬੀਤੀ ਰਾਤ ਬਰੇਜਾ ਗੱਡੀ 'ਚ ਆਏ ਕਰੀਬ ਛੇ ਚੋਰਾਂ ਦੇ ਗਰੋਹ ਨੇ ਬੇਖੌਫ ਹੋ ਕਿ ਚਾਰ ਦੁਕਾਨਾਂ ਦੇ ਸ਼ਟਰ ਤੋੜੇ ਤੇ ਦੁਕਾਨਾਂ ਵਿਚੋਂ ਨਗਦੀ ਤੇ ਸਮਾਨ ਗੱਡੀ ਚ ਭਰ...

Ad Position 21
repet_subhas-goyals [Copy P29]
ਅਜੀਤ ਡੈਸਕ 17-08-2025

ਖੇਮਕਰਨ (ਤਰਨਤਾਰਨ), 17 ਅਗਸਤ (ਰਾਕੇਸ਼ ਬਿੱਲਾ) - ਸਰਹੱਦੀ ਕਸਬਾ ਖੇਮਕਰਨ ਚ ਬੀਤੀ ਰਾਤ ਬਰੇਜਾ ਗੱਡੀ 'ਚ ਆਏ ਕਰੀਬ ਛੇ ਚੋਰਾਂ ਦੇ ਗਰੋਹ ਨੇ ਬੇਖੌਫ ਹੋ ਕਿ ਚਾਰ ਦੁਕਾਨਾਂ ਦੇ ਸ਼ਟਰ ਤੋੜੇ ਤੇ ਦੁਕਾਨਾਂ ਵਿਚੋਂ ਨਗਦੀ ਤੇ ਸਮਾਨ ਗੱਡੀ ਚ ਭਰ ਕਿ ਫਰਾਰ ਹੋ ਗਏ ।ਰਾਤ ਕਰੀਬ ਇਕ ਵਜੇ ਮੰਦਿਰ ਚ ਜਨਮ ਅਸ਼ਟਮੀ ਮਨਾ ਕੇ ਸ਼ਹਿਰ ਵਾਸੀ ਅਜੇ ਆਪਣੇ ਆਪਣੇ ਘਰਾਂ ਨੂੰ ਗਏ ਸਨ ਕਿ ਢਾਈ ਵਜੇ ਦੇ ਕਰੀਬ ਚੋਰਾਂ ਦੇ ਗਰੋਹ ਨੇ ਪਹਿਲਾਂ ਬਾਹਰਲੇ ਬਾਜ਼ਾਰ ਚ ਇਕ ਚੌਂਕੀਦਾਰ ਨੂੰ ਬੰਨ੍ਹ ਕੇ ਦੋ ਲੋਹੇ ਦੀਆਂ ਦੁਕਾਨਾਂ ਦੇ ਸ਼ਟਰ ਤੋੜੇ ਤੇ ਬਾਅਦ 'ਚ ਬਿਜਲੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਗੱਡੀ ਬਾਹਰ ਖੜੀ ਕਰਕੇ ਕਰੀਬ ਦੋ ਲੱਖ ਦੀ ਕੀਮਤ ਦੀ ਬਿਜਲੀ ਦੀ ਤਾਰ ਦੇ ਬੰਡਲ ਲੱਦ ਕੇ ਤੇ ਦੁਕਾਨ ਦਾ ਗੱਲਾ ਤੋੜ ਕੇ ਨਗਦੀ ਵੀ ਲੈ ਗਏ।ਚੋਰ ਬਾਹਰ ਮੇਨ ਰੋਡ ਤੇ ਕਰਿਆਨੇ ਦੀ ਦੁਕਾਨ ਦਾ ਵੀ ਸ਼ਟਰ ਤੋੜ ਕੇ ਨਗਦੀ ਲੈ ਗਏ।ਇਸ ਘਟਨਾ ਕਾਰਨ ਸ਼ਹਿਰ 'ਚ ਦਹਿਸ਼ਤ ਵਰਗਾ ਮਾਹੋਲ ਹੈ।ਸਾਰਾ ਬਾਜ਼ਾਰ ਰੋਸ ਵਜੋਂ ਬੰਦ ਹੈ।ਸਮੂਹ ਦੁਕਾਨਦਾਰ ਸਥਾਨਕ ਮੰਦਿਰ ਚ ਇਕੱਤਰ ਹੋ ਰਹੇ ਹਨ।ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।ਫਿਲਹਾਲ ਬਾਜ਼ਾਰ ਬੰਦ ਹੈ।

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ : ਫੋਰਲੇਨ ਦੀ ਬੇਤਰਤੀਬੀ ਕਟਾਈ ਕਾਰਨ ਮਾਨਾ ਵਿਚ ਸਟੋਰ ਰੂਮ ਢਹਿ ਗਿਆ ਅਗਲੀ ਖ਼ਬਰ ਰਾਵੀ ਦਰਿਆ ਵਿਚ ਵੀ ਅੱਜ ਛੱਡਿਆ ਜਾਵੇਗਾ 1.50 ਲੱਖ ਕਿਊਸਕ ਪਾਣੀ ਹੋਰ
Ad Position 24