31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਬੀ. ਸੁਦਰਸ਼ਨ ਰੈੱਡੀ ਹੋਣਗੇ ‘ਇੰਡੀਆ’ ਗਠਜੋੜ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ

ਨਵੀਂ ਦਿੱਲੀ, 19 ਅਗਸਤ- ‘ਇੰਡੀਆ’ ਗਠਜੋੜ ਨੇ ਅੱਜ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਦੇ ਘਰ ਹੋਈ ਮੀਟਿੰਗ ਵਿਚ ਸੁਪਰੀਮ ਕੋਰਟ...

Ad Position 21
No active advertisement
ਅਜੀਤ ਡੈਸਕ 19-08-2025

ਨਵੀਂ ਦਿੱਲੀ, 19 ਅਗਸਤ- ‘ਇੰਡੀਆ’ ਗਠਜੋੜ ਨੇ ਅੱਜ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਦੇ ਘਰ ਹੋਈ ਮੀਟਿੰਗ ਵਿਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਬੀ. ਸੁਦਰਸ਼ਨ ਰੈਡੀ ਦੇ ਨਾਮ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਖੜਗੇ ਨੇ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫ਼ਰੰਸ ਵਿਚ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ।

ਸੇਵਾਮੁਕਤ ਜਸਟਿਸ ਬੀ. ਸੁਦਰਸ਼ਨ ਰੈਡੀ ਦਾ ਜਨਮ 8 ਜੁਲਾਈ 1946 ਨੂੰ ਹੋਇਆ ਸੀ। ਉਨ੍ਹਾਂ ਨੇ ਬੀ.ਏ., ਐਲ.ਐਲ.ਬੀ. ਕੀਤੀ ਹੈ। ਉਨ੍ਹਾਂ ਨੂੰ 2 ਮਈ 1995 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ 5 ਦਸੰਬਰ 2005 ਨੂੰ ਗੁਹਾਟੀ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ।

ਕਈ ਵਿਰੋਧੀ ਆਗੂਆਂ ਨੇ ਸੋਮਵਾਰ ਸ਼ਾਮ ਨੂੰ ਖੜਗੇ ਦੇ ਘਰ ਇਕ ਮੀਟਿੰਗ ਕੀਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਲਈ ਆਪਣੇ ਸਾਂਝੇ ਉਮੀਦਵਾਰ ਦੇ ਨਾਵਾਂ ’ਤੇ ਚਰਚਾ ਕੀਤੀ। ਆਗੂਆਂ ਨੇ ਕੁਝ ਨਾਵਾਂ ਦਾ ਸੁਝਾਅ ਦਿੱਤਾ, ਜਿਸ 'ਚ ਤਾਮਿਲਨਾਡੂ ਦੇ ਕੁਝ ਨਾਮ ਵੀ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਕੂਕਰ ਫ਼ੈਕਟਰੀ ‘ਚ ਅੱਗ ਲੱਗਣ ਨਾਲ, ਇਕ ਦੀ ਮੌਤ-ਇਕ ਜਖਮੀ ਅਗਲੀ ਖ਼ਬਰ ਰਾਹੁਲ ਜੀ ਕਿਸੇ ਹਮਲੇ ਤੋਂ ਨਹੀਂ ਡਰਦੇ- ਪਿ੍ਅੰਕਾ ਗਾਂਧੀ
Ad Position 24