22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2025

ਪੀ.ਐਮ. ਨਰਿੰਦਰ ਮੋਦੀ ਵਲੋਂ ਆਂਟਾ-ਸਿਮਰੀਆ ਪੁਲ ਪ੍ਰੋਜੈਕਟ ਦਾ ਉਦਘਾਟਨ

ਬਿਹਾਰ, 22 ਅਗਸਤ-ਪੀ.ਐਮ. ਨਰਿੰਦਰ ਮੋਦੀ ਨੇ ਗੰਗਾ ਨਦੀ 'ਤੇ ਬਣੇ ਆਂਟਾ-ਸਿਮਰੀਆ ਪੁਲ ਪ੍ਰੋਜੈਕਟ...

Ad Position 21
No active advertisement
ਅਜੀਤ ਡੈਸਕ 22-08-2025

ਬਿਹਾਰ, 22 ਅਗਸਤ-ਪੀ.ਐਮ. ਨਰਿੰਦਰ ਮੋਦੀ ਨੇ ਗੰਗਾ ਨਦੀ 'ਤੇ ਬਣੇ ਆਂਟਾ-ਸਿਮਰੀਆ ਪੁਲ ਪ੍ਰੋਜੈਕਟ ਦਾ ਉਦਘਾਟਨ ਕੀਤਾ। ਬਿਹਾਰ ਵਿਚ ਸੜਕੀ ਬੁਨਿਆਦੀ ਢਾਂਚੇ ਨੂੰ ਇਕ ਮਹੱਤਵਪੂਰਨ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੋਣਾਂ ਵਾਲੇ ਰਾਜ ਵਿਚ ਆਂਟਾ-ਸਿਮਰੀਆ ਗੰਗਾ ਪੁਲ ਦਾ ਉਦਘਾਟਨ ਕੀਤਾ। 1.86 ਕਿਲੋਮੀਟਰ ਲੰਬਾ ਆਂਟਾ-ਸਿਮਰੀਆ ਪੁਲ ਪਟਨਾ ਦੇ ਮੋਕਾਮਾ ਅਤੇ ਬੇਗੂਸਰਾਏ ਵਿਚਕਾਰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਅਤੇ ਦੋਵਾਂ ਜ਼ਿਲ੍ਹਿਆਂ ਵਿਚਕਾਰ ਦੂਰੀ 100 ਕਿਲੋਮੀਟਰ ਤੋਂ ਵੱਧ ਘਟਾਏਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਗਯਾ-ਦਿੱਲੀ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ ਅਤੇ ਬਿਹਾਰ ਵਿਚ 13,000 ਕਰੋੜ ਰੁਪਏ ਦੇ ਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਰਮਦਾਸ ਤੋਂ ਲਾਪਤਾ ਹੋਏ ਨੌਜਵਾਨ ਦੀ ਅਜਨਾਲਾ ਨੇੜਿਓਂ ਮਿਲੀ ਲਾਸ਼ ਅਗਲੀ ਖ਼ਬਰ ਵਿਆਹੁਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Ad Position 24