18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕੁਲਗਾਮ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਅੱਤਵਾਦੀ ਲਤੀਫ ਭੱਟ ਨੂੰ ਘੇਰਿਆ

ਸ੍ਰੀਨਗਰ, 18 ਨਵੰਬਰ- ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੇ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦਾ ਇਕ ਚੋਟੀ ਦਾ ਕਮਾਂਡਰ ਲਤੀਫ਼ ਭੱਟ ਫਸ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-11-2026

ਸ੍ਰੀਨਗਰ, 18 ਨਵੰਬਰ- ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਚੱਲ ਰਹੇ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦਾ ਇਕ ਚੋਟੀ ਦਾ ਕਮਾਂਡਰ ਲਤੀਫ਼ ਭੱਟ ਫਸ ਗਿਆ ਹੈ। ਸੁਰੱਖਿਆ ਬਲਾਂ ਨੇ ਭੱਟ ਨੂੰ ਇਕ ਵੀਡੀਓ ਕਾਲ ਵੀ ਕੀਤੀ ਅਤੇ ਅਧਿਕਾਰੀਆਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ।

ਵੀਡੀਓ ਵਿਚ ਇਕ ਅਧਿਕਾਰੀ ਭੱਟ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ। ਹਾਲਾਂਕਿ, ਭੱਟ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਅੱਲ੍ਹਾ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਬਹੁਤ ਖੁਸ਼ ਹਾਂ। ਲਤੀਫ਼ ਭੱਟ ਦੋ ਦਿਨ ਪਹਿਲਾਂ ਇਕ ਮੁਕਾਬਲੇ ਵਿਚ ਜ਼ਖਮੀ ਹੋ ਗਿਆ ਸੀ ਪਰ ਭੱਜਣ ਵਿਚ ਕਾਮਯਾਬ ਹੋ ਗਿਆ। 11 ਨਵੰਬਰ ਨੂੰ ਲਤੀਫ਼ ਨੇ ਨਿਸਾਰ ਦੇ ਨਾਲ ਮਿਲ ਕੇ ਨੌਪੋਰਾ ਅਖਰਾਨ ਵਿਚ ਇਕ ਸੀ.ਆਰ.ਪੀ.ਐਫ. ਚੌਕੀ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਤਿੰਨ ਸੈਨਿਕ ਜ਼ਖਮੀ ਹੋ ਗਏ ਸਨ।

ਸੁਰੱਖਿਆ ਬਲਾਂ ਨੇ 16 ਨਵੰਬਰ ਨੂੰ ਇਕ ਅੱਤਵਾਦੀ, ਉਮਰ ਨੂੰ ਮਾਰ ਦਿੱਤਾ। ਫੌਜ ਨੇ ਪਹਿਲਾਂ ਲਤੀਫ਼ ਦੀ ਮੌਤ ਦੀ ਰਿਪੋਰਟ ਦਿੱਤੀ, ਪਰ ਬਾਅਦ ਵਿਚ ਦੱਸਿਆ ਕਿ ਉਸ ਨੂੰ ਲੱਤ ਵਿਚ ਗੋਲੀ ਲੱਗੀ ਹੈ।

ਅੱਜ ਤੜਕਸਾਰ ਗੋਲੀਬਾਰੀ ਦੁਬਾਰਾ ਸ਼ੁਰੂ ਹੋ ਗਈ, ਜਿਸ ਨਾਲ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਕਈ ਪਿੰਡਾਂ ਵਿਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ। ਭੱਟ ਦਾ ਸਾਥੀ, ਉਮਰ ਨਿਸਾਰ ਡਾਰ, ਸੋਮਵਾਰ ਨੂੰ ਕੁਲਗਾਮ ਵਿਚ ਇਕ ਮੁਕਾਬਲੇ ਵਿਚ ਮਾਰਿਆ ਗਿਆ। ਨਿਸਾਰ ਅਤੇ ਲਤੀਫ਼ 11 ਨਵੰਬਰ ਨੂੰ ਸੀ.ਆਰ.ਪੀ.ਐਫ਼. (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ਦੀ ਚੌਕੀ 'ਤੇ ਹੋਏ ਹਮਲੇ ਵਿਚ ਸ਼ਾਮਿਲ ਸਨ।

Ad Position 22
No active advertisement
ਅਗਲੀ ਖ਼ਬਰ "ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026" ਸੰਬੰਧੀ ਅੱਜ ਅੰਮ੍ਰਿਤਸਰ ਵਿਚ ਹੋਵੇਗੀ ਵੱਡੀ ਮੀਟਿੰਗ
Ad Position 24