17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਐਮ.ਐਸ.ਧੋਨੀ ਨੇ ਆਈ.ਪੀ.ਐਲ ਦੇ 19 ਸਾਲਾਂ ਦੇ ਕਰੀਅਰ ਨੂੰ ਕਿਹਾ ਅਲਵਿਦਾ, ਹੁਣ ਚੇਨਈ ਸੁਪਰ ਕਿੰਗਜ਼ ਦੇ ਬਣੇ ਮੇਂਟਰ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿਚ ਸ਼ੁਮਾਰ ਮਹਿੰਦਰ ਸਿੰਘ ਧੋਨੀ ਨੇ ਆਪਣੇ 19 ਸਾਲਾਂ ਦੇ ਆਈ.ਪੀ.ਐਲ ਖੇਡਣ ਦੇ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਉਹ ਆਈ.ਪੀ.ਐਲ 2027 ਵਿਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਮੇਂਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਧੋਨੀ ਦੇ ਇਸ ਨਵੇਂ ਸਫ਼ਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ...

Ad Position 21
No active advertisement
ਅਜੀਤ ਡੈਸਕ 17-11-2026
ਸੀ.ਐਸ.ਕੇ ਨੂੰ ਪੰਜ ਵਾਰ ਬਣਾਇਆ ਚੈਂਪੀਅਨ, ਦੋ ਵਾਰ ਚੈਂਪੀਅਨਜ਼ ਲੀਗ ਦਾ ਖਿਤਾਬ ਵੀ ਜਿਤਾਇਆ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿਚ ਸ਼ੁਮਾਰ ਮਹਿੰਦਰ ਸਿੰਘ ਧੋਨੀ ਨੇ ਆਪਣੇ 19 ਸਾਲਾਂ ਦੇ ਆਈ.ਪੀ.ਐਲ ਖੇਡਣ ਦੇ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਉਹ ਆਈ.ਪੀ.ਐਲ 2027 ਵਿਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਮੇਂਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਧੋਨੀ ਦੇ ਇਸ ਨਵੇਂ ਸਫ਼ਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਧੋਨੀ ਨੇ ਆਪਣੇ ਆਈ.ਪੀ.ਐਲ ਕਰੀਅਰ ਦੌਰਾਨ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦਿਆਂ ਟੀਮ ਨੂੰ ਪੰਜ ਵਾਰ ਆਈ.ਪੀ.ਐਲ ਚੈਂਪੀਅਨ ਬਣਾਇਆ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਹੇਠ ਸੀ.ਐਸ.ਕੇ ਨੇ ਦੋ ਵਾਰ ਚੈਂਪੀਅਨਜ਼ ਲੀਗ ਟੀ-20 ਦਾ ਖਿਤਾਬ ਵੀ ਜਿੱਤਿਆ।

ਧੋਨੀ ਦੀ ਕਪਤਾਨੀ ਮੈਦਾਨ ’ਤੇ ਉਨ੍ਹਾਂ ਦੀ ਰਣਨੀਤੀ ਅਤੇ ਮੁਸ਼ਕਲ ਹਾਲਾਤ ਵਿਚ ਫ਼ੈਸਲੇ ਲੈਣ ਦੀ ਸਮਰੱਥਾ ਨੇ ਉਨ੍ਹਾਂ ਨੂੰ ਆਈ.ਪੀ.ਐਲ ਦੇ ਸਭ ਤੋਂ ਸਫਲ ਖਿਡਾਰੀਆਂ ਵਿਚ ਸ਼ਾਮਲ ਕੀਤਾ। ਹੁਣ ਖਿਡਾਰੀ ਵਜੋਂ ਮੈਦਾਨ ’ਤੇ ਉਤਰਨ ਦੀ ਬਜਾਏ ਉਹ ਮੇਂਟਰ ਵਜੋਂ ਟੀਮ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਤਜਰਬੇ ਅਤੇ ਕ੍ਰਿਕਟ ਦੀ ਸਮਝ ਨਾਲ ਮਾਰਗਦਰਸ਼ਨ ਦੇਣਗੇ।

ਧੋਨੀ ਦੇ ਮੇਂਟਰ ਬਣਨ ਨਾਲ ਚੇਨਈ ਸੁਪਰ ਕਿੰਗਜ਼ ਨੂੰ ਉਨ੍ਹਾਂ ਦੇ ਲੰਬੇ ਤਜਰਬੇ ਦਾ ਲਾਭ ਮਿਲਣ ਦੀ ਉਮੀਦ ਹੈ। ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਆਈ.ਪੀ.ਐਲ 2027 ਵਿਚ ਧੋਨੀ ਦੀ ਨਵੀਂ ਭੂਮਿਕਾ ’ਤੇ ਰਹਿਣਗੀਆਂ। 

Ad Position 22
No active advertisement
ਅਗਲੀ ਖ਼ਬਰ ਜ਼ੀਰਕਪੁਰ ’ਚ ਗੋਲੀਆਂ ਦੀ ਤਾਬੜਤੋੜ ਬੁਛਾੜ, ਫੋਰਚੂਨਰ ਸਵਾਰ ਮਾਂ-ਪੁੱਤ ਵਾਲ-ਵਾਲ ਬਚੇ
Ad Position 24