21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2025

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਸੁਨਾਮ, ਊਧਮ ਸਿੰਘ ਵਾਲਾ, 22 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਦੁਪਹਿਰ ਬਾਅਦ ਨੇੜਲੇ...

Ad Position 21
No active advertisement
ਅਜੀਤ ਡੈਸਕ 22-08-2025

ਸੁਨਾਮ, ਊਧਮ ਸਿੰਘ ਵਾਲਾ, 22 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਦੁਪਹਿਰ ਬਾਅਦ ਨੇੜਲੇ ਪਿੰਡ ਰਵਿਦਾਸਪੁਰਾ ਟਿੱਬੀ ਦੇ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ (23) ਪੁੱਤਰ ਭੋਲਾ ਸਿੰਘ ਵਾਸੀ ਪਿੰਡ ਰਵਿਦਾਸਪੁਰਾ ਟਿੱਬੀ ਜੋ ਕਿ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਅੱਜ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਚਾਰ ਵਜੇ ਆਪਣੇ ਘਰ ਵਿਚ ਹੀ ਪਲੱਗ 'ਚ ਪੱਖੇ ਦੀ ਤਾਰ ਲਾਉਣ ਲੱਗਿਆ ਤਾਂ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦਾ ਪਿਤਾ ਵੀ ਅੱਖਾਂ ਦੀ ਨਿਗ੍ਹਾ ਤੋਂ ਆਹਰੀ ਹੋਇਆ ਮੰਜੇ 'ਤੇ ਬੈਠਾ ਹੈ ਅਤੇ ਮ੍ਰਿਤਕ ਕੁਲਵਿੰਦਰ ਸਿੰਘ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ। 

Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਹਾਲੀ ਵਿਖੇ ਗੋਲੀ ਲੱਗਣ ਨਾਲ ਨੌਜਵਾਨ ਜ਼ਖਮੀ, ਅਣਪਛਾਤਿਆਂ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਟੀ.ਐਮ.ਸੀ. ਨੇਤਾ ਭ੍ਰਿਸ਼ਟ ਲੋਕਾਂ ਦਾ ਦਿੰਦੇ ਹਨ ਸਾਥ - ਕੋਲਕਾਤਾ 'ਚ ਬੋਲੇ ਪੀ.ਐਮ. ਨਰਿੰਦਰ ਮੋਦੀ
Ad Position 24