21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2025

ਪਿੰਡ ਰਾਣਾ ਕਾਲਾ ਵਿਖੇ ਚੱਲੀ ਗੋਲੀ, ਦੋ ਵਿਅਕਤੀ ਫੱਟੜ

ਜੰਡਿਆਲਾ ਗੁਰੂ, 22 ਅਗਸਤ (ਪ.ਪ)-ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਰਾਣਾ ਕਾਲਾ ਵਿਖੇ ਹੋਏ ਝਗੜੇ...

Ad Position 21
No active advertisement
ਅਜੀਤ ਡੈਸਕ 22-08-2025

ਜੰਡਿਆਲਾ ਗੁਰੂ, 22 ਅਗਸਤ (ਪ.ਪ)-ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਰਾਣਾ ਕਾਲਾ ਵਿਖੇ ਹੋਏ ਝਗੜੇ ਦੌਰਾਨ ਦੋ ਵਿਅਕਤੀਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਫੱਟੜ ਕਰ ਦਿੱਤਾ ਤੇ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਉਤੇ ਸੂਚਿਤ ਕਰ ਦਿੱਤਾ ਗਿਆ ਹੈ। ਐਸ.ਐਚ.ਓ. ਮੁਖਤਾਰ ਸਿੰਘ ਨੇ ਬੜੀ ਮੁਸਤੈਦੀ ਵਿਖਾਉਂਦਿਆਂ ਪੁਲਿਸ ਪਾਰਟੀ ਨਾਲ ਪਿੰਡ ਆ ਕੇ ਘਰ-ਘਰ ਦੀ ਤਲਾਸ਼ੀ ਲਈ। ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਮੁਖਤਾਰ ਸਿੰਘ ਨੇ ਕਿਹਾ ਕਿ ਪਿੰਡ ਰਾਣਾ ਕਾਲਾ ਵਿਖੇ ਦੋ ਧੜਿਆਂ ਵਿਚ ਹੋਈ ਲੜਾਈ ਦੌਰਾਨ ਸਾਜਣ ਪੁੱਤਰ ਮਲਕੀਤ ਸਿੰਘ ਮੈਂਬਰ ਪੰਚਾਇਤ, ਸਾਗਰ ਪੁੱਤਰ ਜਸਵੰਤ ਸਿੰਘ ਦੀ ਮਾਰਕੁੱਟ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਤੇ ਅਣਪਛਾਤੇ ਵਲੋਂ ਗੋਲੀ ਵੀ ਚਲਾਈ ਗਈ। ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਰਸ਼ਮਿਤਾ ਸਾਹੂ ਨੇ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ 'ਚ ਜਿੱਤਿਆ ਸੋਨ ਤਗਮਾ
Ad Position 24