21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2025

ਅਮਰੀਕਾ: 54 ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 5 ਦੀ ਮੌਤ

ਵਾਸ਼ਿੰਗਟਨ, 23 ਅਗਸਤ- ਨਿਆਗਰਾ ਫਾਲਸ ਤੋਂ ਨਿਊਯਾਰਕ ਸਿਟੀ ਵਾਪਸ ਆ ਰਹੀ ਇਕ ਸੈਲਾਨੀ ਬੱਸ ਪੈਮਬਰੋਕ ਨੇੜੇ ਆਈ-90 ਹਾਈਵੇਅ ’ਤੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਪੰਜ.....

Ad Position 21
No active advertisement
ਅਜੀਤ ਡੈਸਕ 23-08-2025

ਵਾਸ਼ਿੰਗਟਨ, 23 ਅਗਸਤ- ਨਿਆਗਰਾ ਫਾਲਸ ਤੋਂ ਨਿਊਯਾਰਕ ਸਿਟੀ ਵਾਪਸ ਆ ਰਹੀ ਇਕ ਸੈਲਾਨੀ ਬੱਸ ਪੈਮਬਰੋਕ ਨੇੜੇ ਆਈ-90 ਹਾਈਵੇਅ ’ਤੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬੱਸ ਵਿਚ 54 ਲੋਕ ਸਵਾਰ ਸਨ, ਜਿਨ੍ਹਾਂ ਵਿਚ ਕੁਝ ਬੱਚੇ ਵੀ ਸ਼ਾਮਿਲ ਸਨ। ਰਿਪੋਰਟ ਅਨੁਸਾਰ, ਬੱਸ ਵਿਚ ਭਾਰਤ, ਚੀਨ, ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਦੇ ਯਾਤਰੀ ਸਨ। ਸਟੇਟ ਪੁਲਿਸ ਮੇਜਰ ਆਂਦਰੇ ਰੇਅ ਦੇ ਅਨੁਸਾਰ, ਇਹ ਹਾਦਸਾ ਬਫੇਲੋ ਤੋਂ ਲਗਭਗ 40 ਕਿਲੋਮੀਟਰ ਪੂਰਬ ਵਿਚ ਵਾਪਰਿਆ। ਉਨ੍ਹਾਂ ਕਿਹਾ ਕਿ ਡਰਾਈਵਰ ਦਾ ਧਿਆਨ ਭਟਕਣ ਕਾਰਨ ਉਹ ਬੱਸ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਹਾਈਵੇਅ ਦੇ ਦੂਜੇ ਪਾਸੇ ਪਲਟ ਗਈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਡਰਾਈਵਰ ਦਾ ਧਿਆਨ ਕਿਵੇਂ ਭਟਕ ਗਿਆ। ਹਾਲਾਂਕਿ, ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।

ਨਿਊਯਾਰਕ ਸਟੇਟ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਕਈ ਲੋਕ ਮਾਰੇ ਗਏ ਹਨ। ਕਈ ਲੋਕਾਂ ਦੇ ਫਸੇ ਹੋਣ ਅਤੇ ਕਈ ਜ਼ਖਮੀ ਹੋਣ ਦੀ ਸੂਚਨਾ ਹੈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ, ਕਈ ਐਂਬੂਲੈਂਸਾਂ ਅਤੇ ਮੈਡੀਕਲ ਹੈਲੀਕਾਪਟਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਨਿਊਯਾਰਕ ਦੀ ਗਵਰਨਰ ਨੇ ਕਿਹਾ ਕਿ ਉਨ੍ਹਾਂ ਨੂੰ ਦੁਖਦਾਈ ਬੱਸ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦਾ ਦਫ਼ਤਰ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਮਰਸੀ ਫਲਾਈਟ ਦੇ ਪ੍ਰਧਾਨ ਮਾਰਗਰੇਟ ਫੈਰੈਂਟੀਨੋ ਨੇ ਕਿਹਾ ਕਿ ਕਈ ਖੇਤਰੀ ਏਜੰਸੀਆਂ ਦੀਆਂ ਐਂਬੂਲੈਂਸਾਂ ਦੇ ਨਾਲ-ਨਾਲ ਹੋਰ ਸੇਵਾਵਾਂ ਦੇ ਤਿੰਨ ਹੈਲੀਕਾਪਟਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਸਥਿਤੀ ਹੈ ਅਤੇ ਅਸੀਂ ਪੀੜਤਾਂ ਲਈ ਪ੍ਰਾਰਥਨਾ ਕਰ ਰਹੇ ਹਾਂ। ਨਿਊਯਾਰਕ ਸਟੇਟ ਥਰੂਵੇਅ ਅਥਾਰਟੀ ਨੇ ਕਿਹਾ ਕਿ ਹਾਦਸੇ ਕਾਰਨ ਹਾਈਵੇਅ ਦਾ ਇਕ ਲੰਮਾ ਹਿੱਸਾ ਦੋਵਾਂ ਦਿਸ਼ਾਵਾਂ ਵਿਚ ਬੰਦ ਕਰ ਦਿੱਤਾ ਗਿਆ ਹੈ ਅਤੇ ਡਰਾਈਵਰਾਂ ਨੂੰ ਉਸ ਰਸਤੇ ਤੋਂ ਬਚਣ ਦੀ ਬੇਨਤੀ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਉਤਰਾਖ਼ੰਡ: ਚਮੋਲੀ ’ਚ ਫਟਿਆ ਬੱਦਲ, 2 ਲਾਪਤਾ ਅਗਲੀ ਖ਼ਬਰ ⭐ਮਾਣਕ-ਮੋਤੀ ⭐
Ad Position 24