21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2025

ਪਟਨਾ: ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ

ਪਟਨਾ, 23 ਅਗਸਤ- ਪਟਨਾ ਵਿਚ ਇਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਅੱਜ ਸਵੇਰੇ ਸ਼ਾਹਜਹਾਂਪੁਰ ਵਿਚ ਦਾਨਿਆਵਾਨ ਹਿਲਸਾ ਸਟੇਟ ਹਾਈਵੇਅ 4 ’ਤੇ ਸਿਗਾਰੀਆਵਾ ਸਟੇਸ਼ਨ ਨੇੜੇ ਵਾਪਰਿਆ। ਜਾਣਕਾਰੀ.....

Ad Position 21
No active advertisement
ਅਜੀਤ ਡੈਸਕ 23-08-2025

ਪਟਨਾ, 23 ਅਗਸਤ- ਪਟਨਾ ਵਿਚ ਇਕ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਅੱਜ ਸਵੇਰੇ ਸ਼ਾਹਜਹਾਂਪੁਰ ਵਿਚ ਦਾਨਿਆਵਾਨ ਹਿਲਸਾ ਸਟੇਟ ਹਾਈਵੇਅ 4 ’ਤੇ ਸਿਗਾਰੀਆਵਾ ਸਟੇਸ਼ਨ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ 7 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਦੀ ਹਸਪਤਾਲ ਵਿਚ ਮੌਤ ਹੋ ਗਈ। ਦਾਨਿਆਵਾਨ ਪੁਲਿਸ ਸਟੇਸ਼ਨ ਮੁਖੀ ਨੇ ਕਿਹਾ ਕਿ ਮ੍ਰਿਤਕ ਨਾਲੰਦਾ ਜ਼ਿਲ੍ਹੇ ਦੇ ਹਿਲਸਾ ਦੇ ਮਾਲਵਾ ਦੇ ਰਹਿਣ ਵਾਲੇ ਸਨ।

ਮ੍ਰਿਤਕਾਂ ਵਿਚੋਂ 5 ਔਰਤਾਂ ਹਨ। ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ। ਟਰੱਕ ਨੇ ਆਟੋ ਨੂੰ ਬਹੁਤ ਜ਼ੋਰ ਨਾਲ ਟੱਕਰ ਮਾਰ ਦਿੱਤੀ। ਸਾਰੇ ਆਟੋ ਰਾਹੀਂ ਗੰਗਾ ਵਿਚ ਨਹਾਉਣ ਜਾ ਰਹੇ ਸਨ। ਹਾਦਸੇ ਤੋਂ ਬਾਅਦ, ਮੌਕੇ ’ਤੇ ਬਹੁਤ ਚੀਕ-ਚਿਹਾੜਾ ਮਚ ਗਿਆ। ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਟੈਂਕਰ ਹਾਦਸਾ: ਲੋਕਾਂ ਨੇ ਹੁਸ਼ਿਆਰਪੁਰ ਜਲੰਧਰ ਸੜਕ ਕੀਤੀ ਜਾਮ ਅਗਲੀ ਖ਼ਬਰ ਉਤਰਾਖ਼ੰਡ: ਚਮੋਲੀ ’ਚ ਫਟਿਆ ਬੱਦਲ, 2 ਲਾਪਤਾ
Ad Position 24