21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2025

ਰਣਜੀਤ ਸਾਗਰ ਡੈਮ ਦੇ 7 ਫਲੱਡ ਗੇਟ ਖੋਲ੍ਹੇ- ਝੀਲ ਦਾ ਪੱਧਰ ਰਿਕਾਰਡ ਤੋੜ 527.13 ਮੀਟਰ ਤੱਕ ਪਹੁੰਚਿਆ

ਸ਼ਾਹਪੁਰ ਕੰਢੀ, (ਗੁਰਦਾਸਪੁਰ), 25 ਅਗਸਤ (ਰਣਜੀਤ ਸਿੰਘ)- ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪਿਛਲੇ...

Ad Position 21
No active advertisement
ਅਜੀਤ ਡੈਸਕ 25-08-2025

ਸ਼ਾਹਪੁਰ ਕੰਢੀ, (ਗੁਰਦਾਸਪੁਰ), 25 ਅਗਸਤ (ਰਣਜੀਤ ਸਿੰਘ)- ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪਿਛਲੇ ਸਾਰੇ ਰਿਕਾਰਡ ਤੋੜਦਾ ਹੋਇਆ 527.13 ਮੀਟਰ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਡੈਮ ਪ੍ਰਸ਼ਾਸਨ ਵਲੋਂ ਰਣਜੀਤ ਸਾਗਰ ਡੈਮ ਦੇ ਸਾਰੇ 7 ਗੇਟ ਇਕ ਮੀਟਰ ਤੱਕ ਖੋਲ੍ਹ ਦਿੱਤੇ ਗਏ ਹਨ, ਜਿਨ੍ਹਾਂ ਨਾਲ 66936 ਕਿਊਸਿਕ ਪਾਣੀ ਛੱਡਿਆ ਗਿਆ, ਜੋ ਸ਼ਾਹਪੁਰ ਕੰਢੀ ਡੈਮ ਤੋਂ ਮਾਧੋਪੁਰ ਵੱਲ ਛੱਡਿਆ ਗਿਆ ਹੈ। ਜਦੋਂ ਕਿ ਮਾਧੋਪੁਰ ਹਾਈਡਲ ਤੋਂ 63500 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਪਤੀ ਪਤਨੀ ਫੱਟੜ ਅਗਲੀ ਖ਼ਬਰ ਵਿਰੋਧੀ ਜੇਲ੍ਹ ਨੂੰ ਬਣਾਉਣਾ ਚਾਹੁੰਦੇ ਹਨ ਸੀ.ਐਮ., ਪੀ.ਐਮ.ਹਾਊਸ- ਅਮਿਤ ਸ਼ਾਹ
Ad Position 24