22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2025

ਕੈਥਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 5 ਮੌਤਾਂ ਹੋਣ 'ਤੇ ਪਿੰਡ 'ਚ ਸੋਗ ਦੀ ਲਹਿਰ

ਜੈਤੋ, 25 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਇਥੋਂ ਨੇੜਲੇ ਪਿੰਡ ਰਾਮੇਆਣਾ...

Ad Position 21
No active advertisement
ਅਜੀਤ ਡੈਸਕ 25-08-2025

ਜੈਤੋ, 25 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਇਥੋਂ ਨੇੜਲੇ ਪਿੰਡ ਰਾਮੇਆਣਾ ਦੇ 5 ਵਿਅਕਤੀਆਂ ਦੀ ਕੈਥਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ’ਤੇ ਪਿੰਡ ਵਿਚ ਸੋਗ ਦੀ ਲਹਿਰ ਦੋੜ ਗਈ ਹੈ। ਪਿੰਡ ਦੇ ਸਰਪੰਚ ਰਾਜਦੀਪ ਸਿੰਘ ਔਲਖ, ਸੁਖਜਿੰਦਰ ਸਿੰਘ ਧਾਲੀਵਾਲ ਅਤੇ ਅਮਰੀਕ ਸਿੰਘ ਬਰਾੜ ਨੇ ਦੱਸਿਆ ਕਿ ਕੈਥਲ ਤੋਂ ਪਿਹੋਵਾ ਗੁਰੂਘਰ ਜਾਂਦੇ ਅੱਜ ਸਵੇਰੇ ਪਿਕਅੱਪ ਗੱਡੀ ਅਤੇ ਹਰਿਆਣਾ ਰੋਡਵੇਜ਼ ਬੱਸ ’ਚ ਹੋਈ ਜ਼ਬਰਦਸਤ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ 5 ਜਣਿਆਂ ਬਾਬਾ ਮੱਖਣ ਸਿੰਘ, ਨਰਿੰਦਰ ਸਿੰਘ ਸੋਢੀ ਸਾਬਕਾ ਪੰਚ, ਕੀਕਾ ਸਿੰਘ ਗਿੱਲ, ਕਾਕੂ ਸਿੰਘ ਖਾਲਸਾ ਰਾਮੇਆਣਾ ਅਤੇ ਤਾਰਾ ਸਿੰਘ ਆਦਿ ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਫੱਟੜ ਹੋ ਗਏ। ਇਥੇ ਦੱਸਣਾ ਜ਼ਰੂਰੀ ਹੈ ਕਿ ਪਿੰਡ ਰਾਮੇਆਣਾ ਤੋਂ ਪਿਹੋਵੇ ਦੇ ਗੁਰਦੁਆਰਾ ਸਾਹਿਬ ਨਤਸਮਤਕ ਹੋਣ ਲਈ ਸੰਗਤ ਗਈ ਸੀ ਕਿ ਉਕਤ ਦੁੱਖਦਾਈ ਘਟਨਾ ਵਾਪਰ ਗਈ। 

Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਪਿੰਡ-ਪਿੰਡ ਕਰਾਂਗੇ ਪਾਰਟੀ ਨੂੰ ਮਜ਼ਬੂਤ - ਤਲਬੀਰ ਗਿੱਲ ਅਗਲੀ ਖ਼ਬਰ ਸਤਲੁਜ ਦਰਿਆ ਦੇ ਤਾਜੋਵਾਲ ਧੁੱਸੀ ਬੰਨ੍ਹ ਦੀ ਹਾਲਤ ਬਣੀ ਤਰਸਯੋਗ, ਲੋਕਾਂ 'ਚ ਰੋਸ
Ad Position 24