02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਬੀ.ਐੱਸ.ਐੱਫ਼. ਵਲੋਂ 6 ਕਿਲੋ ਹੈਰੋਇਨ ਦੀ ਖੇਪ ਸਮੇਤ ਡਰੋਨ ਬਰਾਮਦ

ਫ਼ਿਰੋਜ਼ਪੁਰ, 28 ਅਗਸਤ (ਗੁਰਿੰਦਰ ਸਿੰਘ)-ਦਰਿਆ ਸਤਲੁਜ ਵਿਚ ਆਏ ਹੜ੍ਹਾਂ ਦੇ ਬਾਵਜੂਦ ਕੌਮਾਂਤਰੀ...

Ad Position 21
repet_subhas-goyals [Copy P29]
ਅਜੀਤ ਡੈਸਕ 28-08-2025

ਫ਼ਿਰੋਜ਼ਪੁਰ, 28 ਅਗਸਤ (ਗੁਰਿੰਦਰ ਸਿੰਘ)-ਦਰਿਆ ਸਤਲੁਜ ਵਿਚ ਆਏ ਹੜ੍ਹਾਂ ਦੇ ਬਾਵਜੂਦ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਵਲੋਂ ਵਰਤੀ ਜਾ ਰਹੀ ਚੌਕਸੀ ਵਜੋਂ ਬੀ.ਐੱਸ.ਐੱਫ. ਵਲੋਂ 6 ਕਿਲੋ ਹੈਰੋਇਨ ਦੀ ਵੱਡੀ ਖੇਪ ਸਮੇਤ ਡਰੋਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਫਿਰੋਜ਼ਪੁਰ ਸਰਹੱਦ 'ਤੇ ਚੌਕਸ ਬੀ.ਐੱਸ.ਐੱਫ. ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਦੇ ਪਿੰਡ ਜੇ.ਕੇ. ਸਿੰਘ ਵਾਲਾ ਤੋਂ ਇਕ ਇਕੱਠਾ ਕੀਤਾ ਹੋਇਆ ਹੈਕਸਾਕਾਪਟਰ ਬਰਾਮਦ ਕੀਤਾ, ਜਿਸ ਵਿਚ ਇਕ ਵੱਡਾ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਉਸ ਵਿਚੋਂ ਹੈਰੋਇਨ ਦੇ 12 ਛੋਟੇ ਪੈਕੇਟ (ਕੁੱਲ ਵਜ਼ਨ 6.086 ਕਿਲੋਗ੍ਰਾਮ) ਬਰਾਮਦ ਹੋਏ। 

Ad Position 22
No active advertisement
ਪਿਛਲੀ ਖ਼ਬਰ ਹੰਸ ਰਾਜ ਹੰਸ ਬਣੇ ਦਾਦਾ, ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਘਰੇ ਧੀ ਨੇ ਲਿਆ ਜਨਮ ਅਗਲੀ ਖ਼ਬਰ ਸਰਹੱਦ ਨਾਲ ਬਣੇ ਧੁੱਸੀ ਬੰਨ ਦੇ ਟੁੱਟਣ ਨਾਲ ਹਜ਼ਾਰਾਂ ਏਕੜ ਫਸਲ ਡੁੱਬਣੀ ਸ਼ੁਰੂ
Ad Position 24