ਬਟਾਲਾ, 20 ਨਵੰਬਰ (ਹਰਦੇਵ ਸਿੰਘ ਸੰਧੂ)- ਅੱਜ ਸਵੇਰੇ ਨਿੱਜੀ ਸਕੂਲ ਦੀ ਵੈਨ ਵਿਚ ਇਕ ਤੇਜ਼ ਰਫ਼ਤਾਰ ਕਾਰ ਵੱਜਣ ਕਾਰਨ ਵੈਨ ਪਲਟ ਗਈ ਤੇ ਸਵਾਰ ਤਿੰਨ ਬੱਚੇ ਜ਼ਖ਼ਮੀ ਹੋ ਗਏ। ਮੌਕੇ 'ਤੇ ਪਹੁੰਚੇ ਏ.ਐਸ.ਆਈ. ਬਿਕਰਮ ਸਿੰਘ ਨੇ ਦੱਸਿਆ ਕਿ ਇਕ ਸਕੂਲ ਵੈਨ ਬਟਾਲਾ ਨਜ਼ਦੀਕ ਮਰੂਤੀ ਕਾਰ ਏਜੰਸੀ ਕੋਲ ਪਿੰਡ ਬੱਲ ਵੱਲ ਨੂੰ ਮੁੜ ਰਹੀ ਸੀ ਕਿ ਅੰਮ੍ਰਿਤਸਰ ਵਾਲੇ ਪਾਸਿਓਂ ਇਕ ਤੇਜ਼ ਰਫ਼ਤਾਰ ਕਾਰ ਸਕੂਲ ਵੈਨ ਨਾਲ ਟਕਰਾ ਗਈ, ਜਿਸ ਕਾਰਨ ਸਕੂਲ ਵੈਨ ਪਲਟ ਗਈ ਅਤੇ ਵੈਨ ਵਿਚ ਸਵਾਰ ਤਿੰਨ ਸਕੂਲੀ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਜਾਂਚ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਪਲਟੀ ਸਕੂਲ ਵੈਨ
ਬਟਾਲਾ, 20 ਨਵੰਬਰ (ਹਰਦੇਵ ਸਿੰਘ ਸੰਧੂ)- ਅੱਜ ਸਵੇਰੇ ਨਿੱਜੀ ਸਕੂਲ ਦੀ ਵੈਨ ਵਿਚ ਇਕ ਤੇਜ਼ ਰਫ਼ਤਾਰ ਕਾਰ ਵੱਜਣ ਕਾਰਨ ਵੈਨ ਪਲਟ ਗਈ ਤੇ ਸਵਾਰ ਤਿੰਨ ਬੱਚੇ ਜ਼ਖ਼ਮੀ ਹੋ ਗਏ।
ਅਜੀਤ ਡੈਸਕ
20-11-2026