20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਾਰਤ-ਨਿਊਜ਼ੀਲੈਂਡ ਟੈਸਟ: ਦੂਜੇ ਦਿਨ ਦੀ ਖੇਡ ਸ਼ੁਰੂ, ਨਿਕੋਲਸ 113 ਤੇ ਫਿਲਿਪਸ 94 ਦੌੜਾਂ ਬਣਾ ਕੇ ਕ੍ਰੀਜ਼ ’ਤੇ

ਵੈਲਿੰਗਟਨ, 20 ਨਵੰਬਰ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋ ਗਈ ਹੈ। ਨਿਊਜ਼ੀਲੈਂਡ ਦੀ ਟੀਮ ਪਹਿਲੇ ਦਿਨ ਦੀਆਂ 5 ਵਿਕਟਾਂ ਦੇ ਨੁਕਸਾਨ ’ਤੇ 243 ਦੌੜਾਂ ਤੋਂ ਅੱਗੇ ਖੇਡ ਰਹੀ....

Ad Position 21
No active advertisement
ਅਜੀਤ ਡੈਸਕ 20-11-2026
ਵੈਲਿੰਗਟਨ, 20 ਨਵੰਬਰ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋ ਗਈ ਹੈ। ਨਿਊਜ਼ੀਲੈਂਡ ਦੀ ਟੀਮ ਪਹਿਲੇ ਦਿਨ ਦੀਆਂ 5 ਵਿਕਟਾਂ ਦੇ ਨੁਕਸਾਨ ’ਤੇ 243 ਦੌੜਾਂ ਤੋਂ ਅੱਗੇ ਖੇਡ ਰਹੀ ਹੈ।

ਦੂਜੇ ਦਿਨ ਦੀ ਸ਼ੁਰੂਆਤ ਸਮੇਂ ਹੈਨਰੀ ਨਿਕੋਲਸ 113 ਦੌੜਾਂ ਅਤੇ ਗਲੇਨ ਫਿਲਿਪਸ 94 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਹਨ। ਨਿਕੋਲਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਟੈਸਟ ਕਰੀਅਰ ਦਾ 12ਵਾਂ ਸੈਂਕੜਾ ਪੂਰਾ ਕਰ ਲਿਆ ਹੈ।

ਦੂਜੇ ਪਾਸੇ ਗਲੇਨ ਫਿਲਿਪਸ ਵੀ ਆਪਣੇ ਦੂਜੇ ਟੈਸਟ ਸੈਂਕੜੇ ਤੋਂ ਸਿਰਫ਼ 6 ਦੌੜਾਂ ਦੂਰ ਹਨ। ਦੋਵਾਂ ਬੱਲੇਬਾਜ਼ਾਂ ਦੀ ਨਜ਼ਰ ਅੱਜ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਿਊਜ਼ੀਲੈਂਡ ਨੂੰ ਵੱਡੇ ਸਕੋਰ ਤੱਕ ਪਹੁੰਚਾਉਣ ’ਤੇ ਹੋਵੇਗੀ।

ਭਾਰਤੀ ਗੇਂਦਬਾਜ਼ਾਂ ਲਈ ਅੱਜ ਦਾ ਦਿਨ ਅਹਿਮ ਰਹਿਣ ਵਾਲਾ ਹੈ। ਟੀਮ ਇੰਡੀਆ ਜਲਦ ਵਿਕਟਾਂ ਹਾਸਲ ਕਰਕੇ ਨਿਊਜ਼ੀਲੈਂਡ ਦੀ ਪਾਰੀ ਨੂੰ ਸਮੇਟਣ ਦੀ ਕੋਸ਼ਿਸ਼ ਕਰੇਗੀ।

Ad Position 22
No active advertisement
ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਟੈਸਟ: ਦੂਜੇ ਦਿਨ ਦੀ ਖੇਡ ਅੱਜ, ਨਿਕੋਲਸ ਤੇ ਫਿਲਿਪਸ ਦੀ ਜੋੜੀ ’ਤੇ ਟਿਕੀਆਂ ਨਜ਼ਰਾਂ
Ad Position 24