19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

‘ਟਾਈਮ 100 ਨੈਕਸਟ’ ਦੀ ਸੂਚੀ ’ਚ 9 ਭਾਰਤੀ ਖਿਡਾਰੀਆਂ ਨੂੰ ਮਿਲੀ ਜਗ੍ਹਾ

ਨਵੀਂ ਦਿੱਲੀ- ਭਾਰਤੀ ਖੇਡ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਉਭਰਦੇ ਕ੍ਰਿਕਟ ਸਟਾਰ ਵੈਭਵ ਸੂਰਯਵੰਸ਼ੀ, ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਓਲੰਪਿਕ ਤਗਮਾ ਜੇਤੂ ਮੀਰਾਬਾਈ ਚਾਨੂ ਸਮੇਤ 9 ਭਾਰਤੀ ਖਿਡਾਰੀਆਂ ਨੇ ਵੱਕਾਰੀ ‘ਟਾਈਮ 100 ਨੈਕਸਟ’ ਦੀ ਭਾਰਤੀ ਸੂਚੀ ਵਿਚ ਆਪਣੀ ਜਗ੍ਹਾ ਬਣਾਈ ...

Ad Position 21
No active advertisement
ਅਜੀਤ ਡੈਸਕ 19-11-2026
ਵੈਭਵ ਸੂਰਯਵੰਸ਼ੀ ਤੇ ਹਰਮਨਪ੍ਰੀਤ ਕੌਰ ਸਮੇਤ ਕਈ ਵੱਡੇ ਨਾਂ ਸ਼ਾਮਲ

ਨਵੀਂ ਦਿੱਲੀ- ਭਾਰਤੀ ਖੇਡ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਉਭਰਦੇ ਕ੍ਰਿਕਟ ਸਟਾਰ ਵੈਭਵ ਸੂਰਯਵੰਸ਼ੀ, ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਓਲੰਪਿਕ ਤਗਮਾ ਜੇਤੂ ਮੀਰਾਬਾਈ ਚਾਨੂ ਸਮੇਤ 9 ਭਾਰਤੀ ਖਿਡਾਰੀਆਂ ਨੇ ਵੱਕਾਰੀ ‘ਟਾਈਮ 100 ਨੈਕਸਟ’ ਦੀ ਭਾਰਤੀ ਸੂਚੀ ਵਿਚ ਆਪਣੀ ਜਗ੍ਹਾ ਬਣਾਈ ਹੈ।

ਇਸ ਸੂਚੀ ਵਿਚ ਸ਼ਾਮਲ ਹੋਣ ਵਾਲੇ ਹੋਰ ਖਿਡਾਰੀਆਂ ਵਿੱਚ ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਵਿਸ਼ਵ ਪੱਧਰੀ ਸ਼ਤਰੰਜ ਖਿਡਾਰੀ ਡੀ. ਗੁਕੇਸ਼, ਮਹਿਲਾ ਅਥਲੀਟ ਵਿਥਿਆ ਰਾਮਰਾਜ, ਏਸ਼ਿਆਈ ਖੇਡਾਂ ਦੀ ਸੋਨ ਤਗਮਾ ਜੇਤੂ ਤੀਰਅੰਦਾਜ਼ ਕੁਮਕੁਮ ਮੋਹੋਦ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਦੇ ਨਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਵੀ ਇਸ ਵੱਕਾਰੀ ਸੂਚੀ ਵਿਚ ਥਾਂ ਮਿਲੀ ਹੈ। ਇਨ੍ਹਾਂ ਖਿਡਾਰੀਆਂ ਦੀ ਚੋਣ ਉਨ੍ਹਾਂ ਦੀਆਂ ਪ੍ਰਾਪਤੀਆਂ, ਖੇਡਾਂ ਵਿਚ ਯੋਗਦਾਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਕੀਤੀ ਗਈ ਹੈ।

 
Ad Position 22
No active advertisement
ਅਗਲੀ ਖ਼ਬਰ ‘ਟਾਈਮ’ 100 ਨੈਕਸਟ ਇੰਡੀਆ’ ਦੀ ਸੂਚੀ ’ਚ ਆਲੀਆ, ਦਿਲਜੀਤ ਤੇ ਆਰੀਅਨ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਿਲ
Ad Position 24