ਇਕ ਦਿਨ ਵਿਚ 1,179 ਰੁਪਏ ਦੀ ਗਿਰਾਵਟ
ਚੰਡੀਗੜ੍ਹ, 19 ਨਵੰਬਰ (ਏਜੰਸੀ)- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ । ਪਿਛਲੇ ਸੱਤ ਕਾਰੋਬਾਰੀ ਦਿਨਾਂ ਵਿਚ ਸੋਨਾ ਲਗਪਗ 12 ਹਜ਼ਾਰ ਰੁਪਏ ਤੇ ਚਾਂਦੀ ਕਰੀਬ 24 ਹਜ਼ਾਰ ਰੁਪਏ ਸਸਤੀ ਹੋ ਚੁੱਕੀ ਹੈ । ਇੰਡੀਅਨ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਮੁਤਾਬਕ ਵੀਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਪਿੱਛੇ 1,179 ਰੁਪਏ ਘਟ ਕੇ 1.30 ਲੱਖ ਰੁਪਏ ਤੋਂ ਹੇਠਾਂ ਆ ਗਈ ।
ਇਸੇ ਤਰ੍ਹਾਂ ਇੱਕ ਕਿਲੋ ਚਾਂਦੀ ਦਾ ਭਾਅ 2,158 ਰੁਪਏ ਡਿੱਗ ਕੇ 1.62 ਲੱਖ ਰੁਪਏ ਰਹਿ ਗਿਆ । ਕੌਮਾਂਤਰੀ ਬਾਜ਼ਾਰ ਵਿਚ ਅਮਰੀਕੀ ਡਾਲਰ ਦੀ ਮਜ਼ਬੂਤੀ ਤੇ ਉੱਚੀਆਂ ਕੀਮਤਾਂ ’ਤੇ ਵੱਡੇ ਨਿਵੇਸ਼ਕਾਂ ਵਲੋਂ ਸੋਨੇ ਤੇ ਚਾਂਦੀ ਦੀ ਵਿਕਰੀ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।