19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਾਰਤ ਦੀ ਇਕ ਚੌਥਾਈ ਤੋਂ ਵੱਧ ਆਬਾਦੀ 10-24 ਸਾਲ ਦੀ ਉਮਰ ਵਰਗ ਦੀ-ਰਿਪੋਰਟ

ਨਵੀਂ ਦਿੱਲੀ, 19 ਨਵੰਬਰ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਭਾਰਤ ਵਿਚ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਿਚੋਂ ਇਕ ਰਹਿੰਦੀ ਹੈ, ਜਿਥੇ ਹਰ ਚਾਰ ਭਾਰਤੀਆਂ ਵਿਚੋਂ ਇਕ ਤੋਂ ਵੱਧ ਵਿਅਕਤੀ 10-24 ਸਾਲ ਦੀ ਉਮਰ...

Ad Position 21
No active advertisement
ਅਜੀਤ ਡੈਸਕ 20-11-2026

ਨਵੀਂ ਦਿੱਲੀ, 19 ਨਵੰਬਰ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਭਾਰਤ ਵਿਚ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਿਚੋਂ ਇਕ ਰਹਿੰਦੀ ਹੈ, ਜਿਥੇ ਹਰ ਚਾਰ ਭਾਰਤੀਆਂ ਵਿਚੋਂ ਇਕ ਤੋਂ ਵੱਧ ਵਿਅਕਤੀ 10-24 ਸਾਲ ਦੀ ਉਮਰ ਵਰਗ ਦੇ ਹਨ।ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ.ਐਨ.ਐਫ.ਪੀ.ਏ.) ਦੀ ‘ਸਟੇਟ ਆਫ਼ ਦ ਵਰਲਡ ਪਾਪੂਲੇਸ਼ਨ’ (ਵਿਸ਼ਵ ਆਬਾਦੀ ਦੀ ਸਥਿਤੀ) ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਵਿਚ ਮਾਤਾ-ਪਿਤਾ ਬਣਨਾ ਅਜੇ ਵੀ ਇਕ ਪ੍ਰਮੁੱਖ ਇੱਛਾ ਹੈ; 35-39 ਸਾਲ ਦੀ ਉਮਰ ਦੇ ਲਗਭਗ 85 ਫ਼ੀਸਦੀ ਬੱਚੇ ਰਹਿਤ ਉੱਤਰਦਾਤਾਵਾਂ ਨੇ ਮਾਤਾ-ਪਿਤਾ ਬਣਨ ਦੀ ਇੱਛਾ ਪ੍ਰਗਟਾਈ ਹੈ।

ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ 147.66 ਕਰੋੜ ਹੈ, ਅਤੇ ਇਹ 81 ਸਾਲਾਂ ਵਿਚ ਦੁੱਗਣੀ ਹੋ ਰਹੀ ਹੈ।ਭਾਰਤ ਦੀ ਆਬਾਦੀ ਵਿਚ 0-14 ਸਾਲ ਦੀ ਉਮਰ ਵਰਗ ਦੇ 24 ਫ਼ੀਸਦੀ, 10-19 ਸਾਲ ਦੇ 17 ਫ਼ੀਸਦੀ ਅਤੇ 10-24 ਸਾਲ ਦੀ ਉਮਰ ਵਰਗ ਦੇ 26 ਫ਼ੀਸਦੀ ਲੋਕ ਸ਼ਾਮਿਲ ਹਨ।ਇਸ ਤੋਂ ਇਲਾਵਾ, 15-64 ਸਾਲ ਦੀ ਉਮਰ ਵਰਗ ਦੇ ਲੋਕਾਂ ਦੀ ਹਿੱਸੇਦਾਰੀ 69 ਫ਼ੀਸਦੀ ਹੈ, ਜਦਕਿ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 8 ਫ਼ੀਸਦੀ ਹੈ।

ਰਿਪੋਰਟ ਵਿਚ ਭਾਰਤ ਵਿਚ ਪ੍ਰਤੀ ਔਰਤ ਪ੍ਰਜਨਨ ਦਰ 1.9 ਦੱਸੀ ਗਈ ਹੈ, ਅਤੇ ਜੀਵਨ ਸੰਭਾਵਨਾ  ਪੁਰਸ਼ਾਂ ਲਈ 82 ਸਾਲ ਅਤੇ ਔਰਤਾਂ ਲਈ 85 ਸਾਲ ਦਰਜ ਕੀਤੀ ਗਈ ਹੈ।ਰਿਪੋਰਟ ਮੁਤਾਬਕ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ, ਜਦਕਿ ਚੀਨ 141.29 ਕਰੋੜ ਦੀ ਆਬਾਦੀ ਨਾਲ ਦੂਜੇ ਸਥਾਨ ‘ਤੇ ਹੈ।

Ad Position 22
No active advertisement
ਪਿਛਲੀ ਖ਼ਬਰ ਸੋਨਾ 1.30 ਲੱਖ ਰੁਪਏ ਤੋਂ ਹੇਠਾਂ ਡਿੱਗਿਆ ਅਗਲੀ ਖ਼ਬਰ ਬੰਗਲਾਦੇਸ਼ ’ਚ ਮੁਹੰਮਦ ਯੂਨਸ ਦੇ ਘਰ ਨੂੰ ਅੱਗ ਲਗਾਈ-ਢਾਕਾ ’ਚ ਕਈ ਜਗ੍ਹਾ ਬੰਬ ਧਮਾਕੇ
Ad Position 24