ਢਿਲਵਾਂ, (ਕਪੂਰਥਲਾ) 29 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਦਰਿਆ ਬਿਆਸ ਵਿਚ ਪਾਣੀ ਛੱਡੇ ਜਾਣ ਤੋਂ ਬਾਅਦ ਜਿਥੇ ਬੀਤੇ ਕੱਲ੍ਹ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਵੱਲ ਤੇਜ਼ੀ ਨਾਲ ਵੱਧ ਰਿਹਾ ਸੀ, ਉਥੇ ਅੱਜ ਸਵੇਰ ਸਮੇਂ ਦਰਿਆ ਵਿਚਲੇ ਪਾਣੀ ਦਾ ਪੱਧਰ ਹੇਠਾਂ ਆਇਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ 743.00 ਗੇਜ਼ ਤੇ 2 ਲੱਖ 8 ਹਜ਼ਾਰ 050 ਕਿਉਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ। ਦੱਸਣਯੋਗ ਹੈ ਕਿ ਕੱਲ੍ਹ ਸ਼ਾਮ ਦਰਿਆ ਬਿਆਸ ਦਾ ਪੱਧਰ 743.50 ਗੇਜ਼ ਤੇ 2 ਲੱਖ 30 ਹਜ਼ਾਰ 923 ਕਿਉਸਿਕ ਮਾਪਿਆ ਗਿਆ ਸੀ ।
ਤਾਜ਼ਾ ਖ਼ਬਰਾਂ
Free
ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਹੋਇਆ ਘੱਟ
ਢਿਲਵਾਂ, (ਕਪੂਰਥਲਾ) 29 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਦਰਿਆ ਬਿਆਸ ਵਿਚ ਪਾਣੀ ਛੱਡੇ ਜਾਣ ਤੋਂ ਬਾਅਦ ਜਿਥੇ ਬੀਤੇ ਕੱਲ੍ਹ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ...
ਅਜੀਤ ਡੈਸਕ
29-08-2025