ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ) 29 ਅਗਸਤ (ਅਵਤਾਰ ਸਿੰਘ ਰੰਧਾਵਾ)- ਬੀਤੇ ਤਿੰਨ ਦਿਨਾਂ ਤੋਂ ਹਲਕਾ ਡੇਰਾ ਬਾਬਾ ਨਾਨਕ ਦੇ ਲੰਮੇ ਖੇਤਰ ਵਿਚ ਹੜ੍ਹ ਦੇ ਪਾਣੀ ਵਿਚ ਕੋਈ ਕਮੀ ਨਹੀਂ ਆਈ ਅਤੇ ਪਿਛਲੇ ਕਰੀਬ ਤਿੰਨਾਂ ਦਿਨਾਂ ਵਾਂਗ ਤੇਜ਼ ਰਫ਼ਤਾਰ ਨਾਲ ਪਾਣੀ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ। ਬੀਤੀ ਦੇਰ ਸ਼ਾਮ ਤੋਂ ਹੁਣ ਤੱਕ ਪਾਣੀ ਦੇ ਵਿਚ ਬਹੁਤ ਵੱਡਾ ਵਾਧਾ ਹੋਇਆ ਹੈ ਤੇ ਵੱਖ-ਵੱਖ ਥਾਵਾਂ ’ਤੇ ਸੜਕਾਂ ਨੂੰ ਪਾਣੀ ਪਾਰ ਕਰ ਰਿਹਾ ਹੈ। ਬੀਤੀ ਰਾਤ ਤੋਂ ਹੁਣ ਤੱਕ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਵਾਲੇ ਪਾਸੇ ਤੇਜ਼ ਰਫਤਾਰ ਨਾਲ ਨਿਕੋਸਰਾਂ, ਤਲਵੰਡੀ ਰਾਮਾ, ਰੂਪੋਵਾਲੀ, ਪੱਬਾਰਾਲੀ ਕੋਟ ਮੌਲਵੀ, ਲੁਹਾਰਾ ਵਾਲੀ, ਕਠਿਆਲਾ, ਮਾਲੇਵਾਲ ਆਦਿ ਦਰਜਨਾਂ ਪਿੰਡਾਂ ਵੱਲ ਪਾਣੀ ਵੱਧ ਰਿਹਾ ਹੈ। ਪਾਣੀ ਦੇ ਹਾਲਾਤ ਵੇਖਣ ਲਈ ਪਹੁੰਚੇ ਲੋਕਾਂ ਦਾ ਤਾਂਤਾ ਸੜਕਾਂ ਉੱਪਰ ਲੱਗਾ ਹੋਇਆ ਹੈ। ਫਿਲਹਾਲ ਹੜ੍ਹ ਦੇ ਪਾਣੀ ਵਿਚ ਕੋਈ ਕਮੀ ਨਾ ਆਉਣ ਕਰਕੇ ਲੋਕ ਪਹਿਲਾਂ ਨਾਲੋਂ ਵੀ ਚਿੰਤਤ ਹਨ।
ਤਾਜ਼ਾ ਖ਼ਬਰਾਂ
Free
ਹਲਕਾ ਡੇਰਾ ਬਾਬਾ ਨਾਨਕ ਵਿਚ ਬੀਤੀ ਰਾਤ ਨਾਲੋਂ ਹੜ੍ਹ ਦੇ ਪਾਣੀ ’ਚ ਹੋਇਆ ਵਾਧਾ
ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ) 29 ਅਗਸਤ (ਅਵਤਾਰ ਸਿੰਘ ਰੰਧਾਵਾ)- ਬੀਤੇ ਤਿੰਨ ਦਿਨਾਂ ਤੋਂ ਹਲਕਾ ਡੇਰਾ ਬਾਬਾ ਨਾਨਕ ਦੇ ਲੰਮੇ ਖੇਤਰ ਵਿਚ ਹੜ੍ਹ ਦੇ ਪਾਣੀ ਵਿਚ ਕੋਈ ਕਮੀ ਨਹੀਂ ਆਈ ਅਤੇ....
ਅਜੀਤ ਡੈਸਕ
29-08-2025