06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਬੀ.ਐਸ.ਐਫ. ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ

ਅਟਾਰੀ, (ਅੰਮ੍ਰਿਤਸਰ), 29 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਉਤੇ...

Ad Position 21
repet_subhas-goyals [Copy P29]
ਅਜੀਤ ਡੈਸਕ 29-08-2025

ਅਟਾਰੀ, (ਅੰਮ੍ਰਿਤਸਰ), 29 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਉਤੇ ਸਥਿਤ ਬੀ.ਓ.ਪੀ. ਕਾਹਨਗੜ੍ਹ ਦੇ ਏਰੀਏ ਵਿਚੋਂ ਬੀ.ਐਸ.ਐਫ. ਵਲੋਂ ਇਕ ਪਾਕਿਸਤਾਨੀ ਨਾਗਰਿਕ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀ.ਐਸ.ਐਫ. ਦੀ 181 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਸੁਨੀਲ ਕੁਮਾਰ ਦੀ ਅਗਵਾਈ ਹੇਠ ਡਿਊਟੀ ਉਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਜਦੋਂ ਉਸ ਨੂੰ ਰੁਕਣ ਲਈ ਕਿਹਾ ਤਾਂ ਉਹ ਅਟਾਰੀ ਤੋਂ ਪਾਕਿਸਤਾਨ ਦੇ ਵਾਹਗਾ ਬਾਰਡਰ ਵੱਲ ਤੇਜ਼ ਚਾਲ ਨਾਲ ਅੱਗੇ ਵਧਦਾ ਗਿਆ। ਉਸਦੇ ਨਾ ਰੁਕਣ ਉਤੇ ਬੀ.ਐਸ.ਐਫ. ਵਲੋਂ ਘੇਰਾ ਪਾ ਕੇ ਫੜ ਲਿਆ ਗਿਆ। ਉਸ ਦੀ ਪਛਾਣ ਅਮੀਰ ਹੁਸੈਨ ਪੁੱਤਰ ਸਲੀਮ ਮੀਆਂ ਹੁਸੈਨ, ਘਰ ਦਾ ਪਤਾ ਕੁਬੈਦ ਮਾਰਕੀਟ ਕਰਾਚੀ ਪਾਕਿਸਤਾਨ ਵਜੋਂ ਹੋਈ ਹੈ। ਬੀ.ਐਸ.ਐਫ. ਵਲੋਂ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨੀ ਨਾਗਰਿਕ ਭਾਰਤ ਕਿੱਦਾਂ ਆਇਆ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਅਟਾਰੀ ਸਰਹੱਦ ਤੋਂ ਹੀ ਕਿਉਂ ਪਾਕਿਸਤਾਨ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਇਰਾਨ ਵਿਚ ਰਹਿੰਦਾ ਸੀ। ਚੰਗਾ ਭਵਿੱਖ ਬਣਾਉਣ ਲਈ ਉਹ ਬਲੋਚਿਸਤਾਨ ਤੋਂ ਇਰਾਨ ਗਿਆ। ਉਥੇ ਮੱਛੀਆਂ ਫੜ ਕੇ ਮਿਹਨਤ ਮਜ਼ਦੂਰੀ ਕਰਦਾ ਰਿਹਾ।

ਅਮੀਰ ਹੁਸੈਨ ਹੋਰ ਚੰਗਾ ਭਵਿੱਖ ਬਣਾਉਣ ਲਈ ਦੁਬਈ ਚਲਾ ਗਿਆ ਜਿਥੇ ਉਸ ਨੂੰ ਦੁਬਈ ਪੁਲਿਸ ਨੇ ਫੜ ਲਿਆ। ਉਸ ਨੇ ਦੱਸਿਆ ਕਿ ਬੰਗਲਾਦੇਸ਼ ਉਸਦੇ ਰਿਸ਼ਤੇਦਾਰ ਰਹਿੰਦੇ ਹਨ ਜਿਥੇ ਦੁਬਈ ਪੁਲਿਸ ਵਲੋਂ ਉਸਨੂੰ ਬੰਗਲਾਦੇਸ਼ ਭੇਜ ਦਿੱਤਾ ਗਿਆ। ਬੰਗਲਾਦੇਸ਼ ਤੋਂ ਭਾਰਤ ਆਇਆ ਅਤੇ ਦਿੱਲੀ ਤੋਂ ਟ੍ਰੇਨ ਰਸਤੇ ਅੰਮ੍ਰਿਤਸਰ ਪਹੁੰਚਿਆ। ਪਾਕਿਸਤਾਨ ਜਾਣ ਲਈ ਉਹ ਅਟਾਰੀ ਆਇਆ, ਜਿਥੇ ਉਹ ਪਾਕਿਸਤਾਨ ਜਾਣ ਲੱਗਾ ਤਾਂ ਬੀ.ਐਸ.ਐਫ. ਵਲੋਂ ਕਾਬੂ ਕਰ ਲਿਆ ਗਿਆ। ਬੀ.ਐਸ.ਐਫ. ਦੇ ਇੰਸਪੈਕਟਰ ਬਲਵਾਨ ਸਿੰਘ ਵਲੋਂ ਉਸ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਥਾਣਾ ਘਰਿੰਡਾ ਵਲੋਂ ਉਸ ਵਿਰੁੱਧ ਬਿਨਾਂ ਪਾਸਪੋਰਟ, ਬਗੈਰ ਵੀਜ਼ਾ ਭਾਰਤ ਅੰਦਰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਤੇ ਪਰਚਾ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਜਾਰੀ ਹੈ। 

Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ ਦਾ ਪਾਣੀ ਬਾਰਡਰ ਬੈਲਟ ਦੇ ਪਿੰਡਾਂ ਲਈ ਵੱਡੀ ਆਫਤ ਬਣ ਕੇ ਆਇਆ - ਲੋਪੋਕੇ ਅਗਲੀ ਖ਼ਬਰ ਹਰਦੀਪ ਸਿੰਘ ਮੁੰਡੀਆਂ ਨੇ ਐਡਵਾਂਸ ਬੰਨ੍ਹ 'ਤੇ ਬੈਠੇ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24