06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਨੇਪਾਲ ਪਿੰਡ ਕੋਲੋਂ ਸੱਕੀ ਦਾ ਪਾਣੀ ਵਧਿਆ, ਡੀ.ਸੀ. ਨੇ ਲਿਆ ਜਾਇਜ਼ਾ

ਓਠੀਆਂ, 29 ਅਗਸਤ (ਗੁਰਵਿੰਦਰ ਸਿੰਘ ਛੀਨਾ)-ਸਰਹੱਦੀ ਪਿੰਡ ਨੇਪਾਲ ਤੋਂ ਵਹਿ ਰਹੀ ਸੱਕੀ ਦਾ...

Ad Position 21
repet_subhas-goyals [Copy P29]
ਅਜੀਤ ਡੈਸਕ 29-08-2025

ਓਠੀਆਂ, 29 ਅਗਸਤ (ਗੁਰਵਿੰਦਰ ਸਿੰਘ ਛੀਨਾ)-ਸਰਹੱਦੀ ਪਿੰਡ ਨੇਪਾਲ ਤੋਂ ਵਹਿ ਰਹੀ ਸੱਕੀ ਦਾ ਪਾਣੀ ਚੜ੍ਹਨ ਕਾਰਨ ਨਾਲ ਲੱਗਦੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਡਿਪਟੀ ਕਮਿਸ਼ਨਰ ਸਿਸਕਾ ਸਾਹਨੀ ਵਲੋਂ ਨੇਪਾਲ ਪਿੰਡ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪਿੰਡ ਨੇਪਾਲ ਅਤੇ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਸੱਕੀ ਪਾਣੀ ਉੱਪਰੋਂ ਦੀ ਵਗਣ ਕਾਰਨ ਕਈ ਪਿੰਡ ਇਸ ਦੀ ਲਪੇਟ ਵਿਚ ਆ ਸਕਦੇ ਹਨ। ਪਿੰਡ ਅਤੇ ਡੇਰਿਆਂ ਵਾਲਿਆਂ ਨੇ ਆਪਣਾ ਸਾਜ਼ੋ-ਸਾਮਾਨ ਅਤੇ ਡੰਗਰ ਵੱਛਾ ਲੈ ਕੇ ਬਾਹਰ ਸੁਰੱਖਿਅਤ ਥਾਵਾਂ ਉਤੇ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਡਾਇਰੈਕਟਰ ਦਲਜੀਤ ਸਿੰਘ ਮਿਆਦੀਆ, ਭਲਵਾਨ ਜਸਪਾਲ ਸਿੰਘ ਸੈੈੈਸਰਾ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਤੇ ਉਨ੍ਹਾਂ ਹੜ੍ਹ ਪੀੜਤਾਂ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ। 

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਪਾਣੀ ਦਾ ਪੱਧਰ ਘਟਿਆ - ਡੀ.ਸੀ. ਅਗਲੀ ਖ਼ਬਰ ਪਾਕਿਸਤਾਨ ਤੋਂ ਆਇਆ ਗਲੋਕ ਪਿਸਟਲ ਬੀ.ਐਸ.ਐਫ. ਵਲੋਂ ਬਰਾਮਦ
Ad Position 24