22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਖਰ ਲਾਂਡਰਾ ਰੋਡ 'ਤੇ ਸਥਿਤ ਫਲੈਟ ਦੇ ਤੀਜੇ ਫਲੌਰ 'ਤੇ ਸਿਲੰਡਰ ਬਲਾਸਟ, 2 ਜ਼ਖਮੀ

ਖਰੜ, 30 ਅਗਸਤ (ਜੰਡਪੁਰੀ)-ਖਰ ਲਾਂਡਰਾ ਰੋਡ ਉਤੇ ਸਥਿਤ ਐਸ.ਵੀ.ਪੀ. ਨੌਰਥ ਵੈਲੀ ਦੇ...

Ad Position 21
No active advertisement
ਅਜੀਤ ਡੈਸਕ 30-08-2025

ਖਰੜ, 30 ਅਗਸਤ (ਜੰਡਪੁਰੀ)-ਖਰ ਲਾਂਡਰਾ ਰੋਡ ਉਤੇ ਸਥਿਤ ਐਸ.ਵੀ.ਪੀ. ਨੌਰਥ ਵੈਲੀ ਦੇ ਟਾਊਨ ਨੰ. ਪੰਜ ਫਲੈਟ 323 ਤੀਜੀ ਮੰਜ਼ਿਲ ਉਤੇ ਇਕ ਘਰ ਵਿਚ ਸਿਲੰਡਰ ਫਟਣ ਨਾਲ ਬਲਾਸਟ ਹੋ ਗਿਆ, ਜਿਸ ਨਾਲ 2 ਵਿਅਕਤੀਆਂ ਦੇ ਝੁਲਸੇ ਜਾਣ ਦੀ ਖਬਰ ਮਿਲੀ ਹੈ। ਫਾਇਰ ਬ੍ਰਿਗੇਡ ਦੀ ਟੀਮ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ ਹੈ। ਇਸ ਸਬੰਧੀ ਨੌਰਥ ਵੈਲੀ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। 

ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਕਿ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਤੁਰੰਤ ਗੱਡੀਆਂ ਭੇਜ ਦਿੱਤੀਆਂ ਪਰ ਉਨ੍ਹਾਂ ਨੂੰ ਖਰੜ ਲਾਂਡਰਾ ਰੋਡ ਦੀ ਹਾਲਤ ਮਾੜੀ ਹੋਣ ਕਰਕੇ ਗੱਡੀਆਂ ਹੋਰ ਪਾਸੇ ਨੂੰ ਘੁੰਮਾ ਕੇ ਲੈ ਕੇ ਆਉਣੀਆਂ ਪਈਆਂ, ਇਸ ਦੇ ਨਾਲ ਹੀ ਉਨ੍ਹਾਂ ਨੇ ਮੋਹਾਲੀ ਫਾਇਰ ਸਟੇਸ਼ਨ ਨੂੰ ਫੋਨ ਕੀਤਾ। ਐਸ.ਵੀ.ਪੀ. ਨੌਰਥ ਵੈਲੀ ਦੇ ਟਾਵਰ ਨੰਬਰ ਪੰਜ ਫਲੈਟ ਨੰਬਰ ਤਿੰਨ ਦੀ ਤੀਜੀ ਮੰਜ਼ਿਲ ਉਤੇ ਫਲੈਟ ਵਿਚ ਅੱਜ ਸਵੇਰੇ ਸਿਲੰਡਰ ਬਲਾਸਟ ਹੋ ਗਿਆ। ਇਸ ਵਿਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਲੋਕਾਂ ਮੁਤਾਬਕ ਉਨ੍ਹਾਂ ਨੂੰ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭੇਜਿਆ ਗਿਆ ਹੈ। ਘਰ ਦਾ ਸਾਰਾ ਸਾਮਾਨ ਵੀ ਸੜ ਗਿਆ।

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਸ਼ਹਿਰ ਸਮੇਤ ਨਾਲ ਲੱਗਦੇ ਕਈ ਪਿੰਡ ਹੜ੍ਹਾਂ ਦੀ ਲਪੇਟ 'ਚ ਆਏ, ਰਾਹਤ ਕਾਰਜ ਸ਼ੁਰੂ ਅਗਲੀ ਖ਼ਬਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਸ਼ਨ ਭੇਜਿਆ
Ad Position 24