07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅਜਨਾਲਾ ਸ਼ਹਿਰ ਸਮੇਤ ਨਾਲ ਲੱਗਦੇ ਕਈ ਪਿੰਡ ਹੜ੍ਹਾਂ ਦੀ ਲਪੇਟ 'ਚ ਆਏ, ਰਾਹਤ ਕਾਰਜ ਸ਼ੁਰੂ

ਅਜਨਾਲਾ, ਗੱਗੋਮਾਹਲ, ਰਮਦਾਸ 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਰਾਵੀ ਦਰਿਆ ਵਿਚ...

Ad Position 21
repet_subhas-goyals [Copy P29]
ਅਜੀਤ ਡੈਸਕ 30-08-2025

ਅਜਨਾਲਾ, ਗੱਗੋਮਾਹਲ, ਰਮਦਾਸ 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਰਾਵੀ ਦਰਿਆ ਵਿਚ ਆਏ ਹੜ੍ਹਾਂ ਦਾ ਕਹਿਰ ਨਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ, ਸਰਹੱਦੀ ਕਸਬਾ ਰਮਦਾਸ ਦੇ ਦਰਜਨਾਂ ਪਿੰਡਾਂ ਤੋਂ ਬਾਅਦ ਹੁਣ ਹੜ੍ਹ ਦੀ ਮਾਰ ਅਜਨਾਲਾ ਸ਼ਹਿਰ ਸਮੇਤ ਨਾਲ ਲੱਗਦੇ ਪਿੰਡਾਂ ਨੂੰ ਵੀ ਪੈ ਰਹੀ ਹੈ I ਕੱਲ੍ਹ ਸਵੇਰੇ ਤੜਕਸਾਰ ਤੋਂ ਅਜਨਾਲਾ ਖੇਤਰ 'ਚ ਦਾਖਲ ਹੋਇਆ ਪਾਣੀ ਅੱਜ ਸਵੇਰ ਤੱਕ ਕਈ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ I ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ ਤੇ ਜ਼ਿਆਦਾਤਰ ਪਿੰਡਾਂ ਵਿਚ ਤਿੰਨ ਫੁੱਟ ਤੋਂ ਵਧੇਰੇ ਪਾਣੀ ਪਹੁੰਚ ਗਿਆ ਹੈI ਅੱਜ ਦਿਨ ਚੜ੍ਹਦਿਆਂ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਫਰਜੰਦ ਖੁਸ਼ਪਾਲ ਸਿੰਘ ਧਾਲੀਵਾਲ ਵਲੋਂ ਅਜਨਾਲਾ ਸ਼ਹਿਰ ਵਿਚ ਵੀ ਬਚਾਅ ਕਾਰਜ ਆਰੰਭ ਦਿੱਤੇ ਗਏ ਹਨI 

Ad Position 22
No active advertisement
ਪਿਛਲੀ ਖ਼ਬਰ ਸਮੂਹ ਪੰਜਾਬੀ ਇਸ ਔਖੀ ਘੜੀ 'ਚ ਇਕ-ਦੂਜੇ ਦਾ ਸਹਾਰਾ ਬਣਨ - ਜਥੇਦਾਰ ਕੁਲਦੀਪ ਗੜਗੱਜ ਅਗਲੀ ਖ਼ਬਰ ਖਰ ਲਾਂਡਰਾ ਰੋਡ 'ਤੇ ਸਥਿਤ ਫਲੈਟ ਦੇ ਤੀਜੇ ਫਲੌਰ 'ਤੇ ਸਿਲੰਡਰ ਬਲਾਸਟ, 2 ਜ਼ਖਮੀ
Ad Position 24