22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਿਆਸ ਦਰਿਆ ਦੀ ਮਾਰ, ਪਿੰਡ ਮਰੜ ਲਈ ਬਣਿਆ ਵੱਡਾ ਖ਼ਤਰਾ

ਹਰੀਕੇ ਪੱਤਣ, (ਤਰਨਤਾਰਨ), 30 ਅਗਸਤ (ਸੰਜੀਵ ਕੁੰਦਰਾ)- ਹੜ੍ਹਾਂ ਨੇ ਕਈ ਸੂਬਿਆਂ ਵਿਚ ਕਹਿਰ ਕੀਤਾ ਹੋਇਆ ਹੈ । ਪੰਜਾਬ ਵਿਚ ਵੀ ਨਦੀਆਂ ਅਤੇ ਦਰਿਆ ਉਫਾਨ ਤੇ ਚੱਲ ਰਹੇ ਹਨ। ਬਿਆਸ...

Ad Position 21
No active advertisement
ਅਜੀਤ ਡੈਸਕ 30-08-2025

ਹਰੀਕੇ ਪੱਤਣ, (ਤਰਨਤਾਰਨ), 30 ਅਗਸਤ (ਸੰਜੀਵ ਕੁੰਦਰਾ)- ਹੜ੍ਹਾਂ ਨੇ ਕਈ ਸੂਬਿਆਂ ਵਿਚ ਕਹਿਰ ਕੀਤਾ ਹੋਇਆ ਹੈ । ਪੰਜਾਬ ਵਿਚ ਵੀ ਨਦੀਆਂ ਅਤੇ ਦਰਿਆ ਉਫਾਨ ਤੇ ਚੱਲ ਰਹੇ ਹਨ। ਬਿਆਸ ਦਰਿਆ ਦੀ ਮਾਰ ਕਾਰਨ ਅਨੇਕਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਅਤੇ ਘਰ ਪਾਣੀ ਦੀ ਭੇਂਟ ਚੜ੍ਹ ਚੁੱਕੇ ਹਨ ਪਰ ਅਜੇ ਵੀ ਪਾਣੀ ਦੀ ਮਾਰ ਜਾਰੀ ਹੈ। ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਦੇ ਕਿਨਾਰੇ ਸਥਿਤ ਪਿੰਡ ਮਰੜ ਲਈ ਵੀ ਬਿਆਸ ਦਰਿਆ ਨੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਬੀਤੀ ਰਾਤ ਤੋਂ ਪਾਣੀ ਦੀ ਢਾਹ ਕਾਰਨ ਪਿੰਡ ਦੀ ਕਾਫ਼ੀ ਜ਼ਮੀਨ ਦਰਿਆ ਦਾ ਪਾਣੀ ਵਹਾਅ ਕੇ ਲੈ ਗਿਆ ਹੈ ਤੇ ਇਸ ਕਾਰਨ ਪਿੰਡ ਵਾਸੀ ਖ਼ੌਫ਼ ਵਿਚ ਹਨ, ਕਿਉਂਕਿ ਬਿਆਸ ਦਰਿਆ ਦੀ ਢਾਹ ਘਰਾਂ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਹੈ।

Ad Position 22
No active advertisement
ਪਿਛਲੀ ਖ਼ਬਰ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਡੇਰਾ ਬਾਬਾ ਨਾਨਕ ਪੁੱਜੇ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ’ਚ ਸਜਾਇਆ ਨਗਰ ਕੀਰਤਨ
Ad Position 24