22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰਾਜਸਥਾਨ - ਵਾਹਨ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ 9 ਮੌਤਾਂ

ਕੋਟਾ (ਰਾਜਸਥਾਨ), 22 ਨਵੰਬਰ - ਰਾਜਸਥਾਨ ਦੇ ਕੋਟਾ-ਉਦੈਪੁਰ ਹਾਈਵੇਅ 'ਤੇ ਸ਼ੰਭੂਪੁਰਾ ਨੇੜੇ, ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਖੜ੍ਹੇ ਟਰੱਕ ਨਾਲ ਟਕਰਾ...

Ad Position 21
No active advertisement
ਅਜੀਤ ਡੈਸਕ 22-11-2026

ਕੋਟਾ (ਰਾਜਸਥਾਨ), 22 ਨਵੰਬਰ - ਰਾਜਸਥਾਨ ਦੇ ਕੋਟਾ-ਉਦੈਪੁਰ ਹਾਈਵੇਅ 'ਤੇ ਸ਼ੰਭੂਪੁਰਾ ਨੇੜੇ, ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਖੜ੍ਹੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਵਧੀਕ ਜ਼ਿਲ੍ਹਾ ਕੁਲੈਕਟਰ ਰਾਜੇਸ਼ ਜੋਸ਼ੀ ਨੇ ਦੱਸਿਆ, "ਸ਼ੰਭੂਪੁਰਾ ਨੇੜੇ, 16 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਅੱਧੀ ਰਾਤ ਨੂੰ ਇਕ ਟਰੱਕ ਨਾਲ ਟਕਰਾ ਗਿਆ। ਇਹ ਇਕ ਬਹੁਤ ਹੀ ਦੁਖਦਾਈ ਅਤੇ ਪੀੜਾਦਾਇਕ ਹਾਦਸਾ ਸੀ, ਜਿਸ ਵਿਚ 9 ਲੋਕਾਂ ਦੀ ਜਾਨ ਚਲੀ ਗਈ। ਉਹ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਮਹਾਰਾਸ਼ਟਰ ਵਾਪਸ ਪਰਤ ਰਹੇ ਸਨ। ਉਹ ਸਾਰੇ ਇਕੋ ਪਰਿਵਾਰ ਦੇ ਸਨ... ਸਾਡੀ ਇਸ ਸਮੇਂ ਪਹਿਲ ਇਹ ਯਕੀਨੀ ਬਣਾਉਣਾ ਹੈ ਕਿ ਜ਼ਖਮੀਆਂ ਨੂੰ ਉਚਿਤ ਡਾਕਟਰੀ ਦੇਖਭਾਲ ਮਿਲੇ ਅਤੇ ਉਹ ਜਲਦੀ ਠੀਕ ਹੋ ਸਕਣ। ਇਸ ਦੌਰਾਨ, ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੀ ਪੋਸਟਮਾਰਟਮ ਪ੍ਰਕਿਰਿਆ ਕੀਤੀ ਜਾ ਰਹੀ ਹੈ..."।

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ - ਕਾਰ ਅਤੇ ਯਾਤਰੀ ਟੈਂਪੋ ਦੀ ਟੱਕਰ 3 ਮੌਤਾਂ, 15 ਦੇ ਕਰੀਬ ਜ਼ਖਮੀ ਅਗਲੀ ਖ਼ਬਰ 9 ਕਿੱਲੋ 700 ਗ੍ਰਾਮ ਹੈਰੋਇਨ ਤੇ 1 ਕਿੱਲੋ ਅਫ਼ੀਮ ਸਮੇਤ 2 ਤਸਕਰ ਕਾਬੂ
Ad Position 24