19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਦਰਦਨਾਕ ਸੜਕ ਹਾਦਸੇ ਚ ਇਕ ਵਿਅਕਤੀ ਦੀ ਮੌਤ

ਸੰਦੌੜ (ਮਾਲੇਰਕੋਟਲਾ), 19 ਨਵੰਬਰ (ਗੁਰਪ੍ਰੀਤ ਸਿੰਘ ਚੀਮਾ) - ਅੱਜ ਦੁਪਹਿਰ ਕਸਬਾ ਸੰਦੌੜ ਵਿਖੇ ਰਾਏਕੋਟ ਮਾਲੇਰਕੋਟਲਾ ਮੁੱਖ ਸੜਕ ਤੇ ਇਕ...

Ad Position 21
No active advertisement
ਅਜੀਤ ਡੈਸਕ 19-11-2026

ਸੰਦੌੜ (ਮਾਲੇਰਕੋਟਲਾ), 19 ਨਵੰਬਰ (ਗੁਰਪ੍ਰੀਤ ਸਿੰਘ ਚੀਮਾ) - ਅੱਜ ਦੁਪਹਿਰ ਕਸਬਾ ਸੰਦੌੜ ਵਿਖੇ ਰਾਏਕੋਟ ਮਾਲੇਰਕੋਟਲਾ ਮੁੱਖ ਸੜਕ ਤੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਕਾਰ 'ਤੇ ਸਵਾਰ ਸੀ । ਉਸ ਦੀ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ । ਦਰੱਖਤ ਨਾਲ ਵੱਜਣ ਤੋਂ ਪਹਿਲਾਂ ਇਕ ਮੋਟਰ ਸਾਈਕਲ ਵੀ ਉਸਦੀ ਲਪੇਟ ਵਿਚ ਆ  ਗਿਆ। ਮੋਟਰ ਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਦਕਿ ਕਾਰ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਸਵਾਰ ਪਿੰਡ ਸੰਦੌੜ ਦਾ ਵਸਨੀਕ ਸੀ। ਸੰਦੌੜ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Ad Position 22
No active advertisement
ਪਿਛਲੀ ਖ਼ਬਰ ਹਜ਼ਾਰਾਂ ਉਮੀਦਵਾਰਾਂ ਲਈ ਉਮੀਦ ਦੀ ਕਿਰਨ ਹੈ, ਹਾਈਕੋਰਟ ਵਲੋਂ ਪੀ.ਸੀ.ਐੱਸ. ਦੀ ਚੋਣ ਪ੍ਰਕਿਰਿਆ ਉੱਪਰ ਲਗਾਈ ਰੋਕ - ਸੁਖਬੀਰ... ਅਗਲੀ ਖ਼ਬਰ ਸੀ.ਬੀ.ਟੀ. ਵਲੋਂ ਇਕ ਸਿਸਟਮੈਟਿਕ ਕਢਵਾਉਣ ਯੋਜਨਾ ਪੇਸ਼ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ - ਈ.ਪੀ.ਐਫ.ਓ.
Ad Position 24