19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਾਲਜ ਦੇ ਬਾਹਰ ਵਾਪਰਿਆ ਹਾਦਸਾ, ਵਿਧਾਇਕ ਸੰਦੀਪ ਜਾਖੜ ਬਣੇ ਮਦਦਗਾਰ

ਅਬੋਹਰ, 19 ਨਵੰਬਰ (ਸੰਦੀਪ ਸੋਖਲ) - ਅੱਜ ਅਬੋਹਰ ਦੇ ਅਗਰਸੈਨ ਕਾਲਜ ਦੇ ਬਾਹਰ ਪਿੰਡ ਮੌਜਗੜ੍ਹ ਦੇ ਰਹਿਣ ਵਾਲੇ ਕੁਝ ਨੌਜਵਾਨ ਮੋਟਰਸਾਈਕਲ

Ad Position 21
No active advertisement
ਅਜੀਤ ਡੈਸਕ 19-11-2026

ਅਬੋਹਰ, 19 ਨਵੰਬਰ (ਸੰਦੀਪ ਸੋਖਲ) -  ਅੱਜ ਅਬੋਹਰ ਦੇ ਅਗਰਸੈਨ ਕਾਲਜ ਦੇ ਬਾਹਰ ਪਿੰਡ ਮੌਜਗੜ੍ਹ ਦੇ ਰਹਿਣ ਵਾਲੇ ਕੁਝ ਨੌਜਵਾਨ ਮੋਟਰਸਾਈਕਲ ਤੋਂ ਸੰਤੁਲਨ ਵਿਗੜਨ ਕਾਰਨ ਸੜਕ 'ਤੇ ਡਿੱਗ ਪਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸੇ ਦੌਰਾਨ ਉੱਥੋਂ ਲੰਘ ਰਹੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਜਦੋਂ ਸੜਕ 'ਤੇ ਜ਼ਖ਼ਮੀ ਪਏ ਨੌਜਵਾਨਾਂ ਨੂੰ ਦੇਖਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਆਪਣਾ ਕਾਫ਼ਲਾ ਰੋਕਿਆ। ਸੰਦੀਪ ਜਾਖੜ ਨੇ ਖ਼ੁਦ ਜ਼ਖ਼ਮੀ ਨੌਜਵਾਨਾਂ ਦੀ ਸਾਰ ਲਈ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। 

Ad Position 22
No active advertisement
ਅਗਲੀ ਖ਼ਬਰ ਕਾਂਗਰਸ ਵਲੋਂ 21 ਨੰਵਬਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤਾ ਜਾਵੇਗਾ ਇਨਸਾਫ਼ ਮਾਰਚ, ਰਾਜਾ ਵੜਿੰਗ ਨੇ ਪ੍ਰੈੱਸ ਵਾਰਤਾ ਕਰ ਦਿ...
Ad Position 24