12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੁਲਾਕਾਤ ਸ਼ੁਰੂ

ਤਿਆਨਜਿਨ (ਚੀਨ), 31 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੁਲਾਕਾਤ ਚੀਨ ਦੇ ਤਿਆਨਜਿਨ ਵਿਚ ਸ਼ੁਰੂ ਹੋ ਗਈ ਹੈ।ਗੱਲਬਾਤ 'ਚ ਮੋਦੀ ਤੇ ਸ਼ੀ 'ਚ ਭਾਰਤ-ਚੀਨ ਆਰਥਿਕ ਸਬੰਧਾਂ ਦਾ ਜਾਇਜ਼ਾ...

Ad Position 21
repet_subhas-goyals [Copy P29]
ਅਜੀਤ ਡੈਸਕ 31-08-2025

ਤਿਆਨਜਿਨ (ਚੀਨ), 31 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਮੁਲਾਕਾਤ ਚੀਨ ਦੇ ਤਿਆਨਜਿਨ ਵਿਚ ਸ਼ੁਰੂ ਹੋ ਗਈ ਹੈ।ਗੱਲਬਾਤ 'ਚ ਮੋਦੀ ਤੇ ਸ਼ੀ 'ਚ ਭਾਰਤ-ਚੀਨ ਆਰਥਿਕ ਸਬੰਧਾਂ ਦਾ ਜਾਇਜ਼ਾ ਲੈਣ ਤੇ ਪੂਰਬੀ ਲੱਦਾਖ ਸਰਹੱਦੀ ਵਿਵਾਦ ਤੋਂ ਬਾਅਦ ਗੰਭੀਰ ਤਣਾਅ 'ਚ ਆਏ ਸਬੰਧਾਂ ਨੂੰ ਹੋਰ ਆਮ ਬਣਾਉਣ ਲਈ ਕਦਮਾਂ 'ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ |
ਇਸ ਤੋਂ ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਆਪਣੇ ਦੋ-ਦੇਸ਼ਾਂ ਦੇ ਦੌਰੇ ਦੇ ਦੂਜੇ ਤੇ ਆਖਰੀ ਪੜਾਅ 'ਚ ਜਪਾਨ ਤੋਂ ਇਸ ਚੀਨੀ ਸ਼ਹਿਰ ਪਹੁੰਚੇ | ਮੋਦੀ ਵਲੋਂ ਸਿਖਰ ਸੰਮੇਲਨ ਦੇ ਹਾਸ਼ੀਏ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਕਈ ਹੋਰ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨ ਦੀ ਵੀ ਉਮੀਦ ਹੈ | ਤਿਆਨਜਿਨ ਦੀ ਆਪਣੀ ਯਾਤਰਾ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਭਾਰਤ ਤੇ ਚੀਨ ਲਈ ਵਿਸ਼ਵ ਆਰਥਿਕ ਵਿਵਸਥਾ 'ਚ ਸਥਿਰਤਾ ਲਿਆਉਣ ਲਈ ਇਕੱਠੇ ਕੰਮ ਕਰਨਾ ਮਹੱਤਵਪੂਰਨ ਹੈ |

Ad Position 22
No active advertisement
ਪਿਛਲੀ ਖ਼ਬਰ ਖਰਾਬ ਮੌਸਮ ਦੇ ਬਾਵਜੂਦ, ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਕੰਮ 24 ਘੰਟੇ ਚੱਲ ਰਿਹਾ ਹੈ - ਜਤਿੰਦਰ ਸਿੰਘ ਅਗਲੀ ਖ਼ਬਰ ਘਰ ਡਿੱਗਣ ਨਾਲ ਬਜ਼ੁਰਗ ਔਰਤ ਦੀ ਮੌਤ
Ad Position 24