17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰਾਘਵ ਚੱਢਾ ਨੇ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਐਮ.ਪੀ.ਐਲ.ਏ.ਡੀ.ਐਸ. ਫ਼ੰਡ ’ਚੋਂ ਦਿੱਤੇ 3.25 ਕਰੋੜ ਰੁਪਏ

ਨਵੀਂ ਦਿੱਲੀ, 3 ਸਤੰਬਰ- ਸੰਸਦ ਮੈਂਬਰ ਰਾਘਵ ਚੱਢਾ ਨੇ ਹੜ੍ਹ ਪ੍ਰਭਾਵਿਤ ਪੰਜਾਬ ਲਈ ਐਮ.ਪੀ. ਐਲ.ਏ.ਡੀ.ਐਸ. ਫ਼ੰਡਾਂ ਵਿਚੋਂ 3.25 ਕਰੋੜ ਅਲਾਟ ਕੀਤੇ ਹਨ। ਗੁਰਦਾਸਪੁਰ ਜ਼ਿਲ੍ਹੇ ਵਿਚ ਹੜ੍ਹ....

Ad Position 21
No active advertisement
ਅਜੀਤ ਡੈਸਕ 03-09-2025

ਨਵੀਂ ਦਿੱਲੀ, 3 ਸਤੰਬਰ- ਸੰਸਦ ਮੈਂਬਰ ਰਾਘਵ ਚੱਢਾ ਨੇ ਹੜ੍ਹ ਪ੍ਰਭਾਵਿਤ ਪੰਜਾਬ ਲਈ ਐਮ.ਪੀ. ਐਲ.ਏ.ਡੀ.ਐਸ. ਫ਼ੰਡਾਂ ਵਿਚੋਂ 3.25 ਕਰੋੜ ਅਲਾਟ ਕੀਤੇ ਹਨ। ਗੁਰਦਾਸਪੁਰ ਜ਼ਿਲ੍ਹੇ ਵਿਚ ਹੜ੍ਹ ਸੁਰੱਖਿਆ ਬੰਨ੍ਹਾਂ ਦੀ ਮਜ਼ਬੂਤੀ ਅਤੇ ਮੁਰੰਮਤ ਲਈ 2.75 ਕਰੋੜ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ 50 ਲੱਖ ਮਨਜ਼ੂਰ ਹੋਏ ਹਨ। ਰਾਘਵ ਚੱਢਾ ਨੇ ਕਿਹਾ ਕਿ ਹਰ ਰੁਪਿਆ ਪੰਜਾਬ ਦੀ ਸੇਵਾ ਅਤੇ ਪੁਨਰ ਨਿਰਮਾਣ ਵੱਲ ਜਾਵੇਗਾ ਤੇ ਮੈਂ ਇਸ ਮਾਮਲੇ ਨੂੰ ਸੰਸਦ ਵਿਚ ਉਠਾਵਾਂਗਾ ਅਤੇ ਕੇਂਦਰ ਸਰਕਾਰ ਨੂੰ ਵੱਧ ਤੋਂ ਵੱਧ ਸਹਾਇਤਾ ਦੀ ਅਪੀਲ ਕਰਾਂਗਾ।

Ad Position 22
No active advertisement
ਪਿਛਲੀ ਖ਼ਬਰ ਘੱਗਰ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡ ਹਾਈ ਅਲਰਟ ’ਤੇ ਅਗਲੀ ਖ਼ਬਰ ਪੰਜਾਬ ’ਚ ਭਾਰੀ ਮੀਂਹ ਦੀ ਕਹਿਰ ਜਾਰੀ 7 ਸਤੰਬਰ ਤੱਕ ਵਧਾਈਆਂ ਗਈਆਂ ਸਕੂਲਾਂ ’ਚ ਛੁੱਟੀਆਂ
Ad Position 24