17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬੀਤੀ ਰਾਤ ਛੱਤ ਡਿੱਗਣ ਨਾਲ ਪਤੀ ਪਤਨੀ ਦੀ ਮੌਤ, ਪੁੱਤਰ ਤੇ ਪੋਤਰਾ ਜ਼ਖ਼ਮੀ

ਸ਼ਹਿਣਾ, (ਬਰਨਾਲਾ), 3 ਸਤੰਬਰ (ਸੁਰੇਸ਼ ਗੋਗੀ)- ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਮੌੜਾਂ ਵਿਖੇ ਇਕ ਮਜ਼ਦੂਰ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈੇ ਅਤੇ ਉਨ੍ਹਾਂ ਨਾਲ....

Ad Position 21
No active advertisement
ਅਜੀਤ ਡੈਸਕ 03-09-2025

ਸ਼ਹਿਣਾ, (ਬਰਨਾਲਾ), 3 ਸਤੰਬਰ (ਸੁਰੇਸ਼ ਗੋਗੀ)- ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਮੌੜਾਂ ਵਿਖੇ ਇਕ ਮਜ਼ਦੂਰ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈੇ ਅਤੇ ਉਨ੍ਹਾਂ ਨਾਲ ਸੁੱਤਾ ਪਿਆ ਪੋਤਰਾ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਰਨੈਲ ਸਿੰਘ (60) ਪੁੱਤਰ ਗੁਰਦਿਆਲ ਸਿੰਘ ਅਤੇ ਉਸ ਦੀ ਪਤਨੀ ਨਿੰਦਰ ਕੌਰ (58) ਆਪਣੇ 12 ਸਾਲ ਦੇ ਪੋਤਰੇ ਮਹਿਕਦੀਪ ਸਿੰਘ ਪੁੱਤਰ ਵਿੰਦਰ ਸਿੰਘ ਨੂੰ ਨਾਲ ਲੈ ਕੇ ਸੁੱਤੇ ਹੋਏ ਸਨ ਕਿ ਰਾਤ 11:30 ਵਜੇ ਦੇ ਕਰੀਬ ਗਲੀ ਨਾਲ ਲੱਗਦੇ ਕਮਰੇ ਜਿਸ ਨੂੰ ਡਾਟ ਲੱਗੀ ਹੋਈ ਸੀ ਕਿ ਅਚਾਨਕ ਡਿੱਗ ਪਿਆ। ਚੀਕ ਚਿਹਾੜਾ ਪੈਂਦਿਆਂ ਹੀ ਰਾਤ ਸਮੇਂ ਇਕੱਤਰ ਹੋਏ ਲੋਕਾਂ ਨੇ ਵਰ੍ਹਦੇ ਮੀਂਹ ਵਿਚ ਮਿੱਟੀ ਦੇ ਹੇਠਾਂ ਪਤੀ ਪਤਨੀ ਨੂੰ ਬਾਹਰ ਕੱਢਿਆ ਪਰ ਤਦ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।

Ad Position 22
No active advertisement
ਪਿਛਲੀ ਖ਼ਬਰ ਮੀਤ ਹੇਅਰ ਵਲੋਂ ਅੰਮ੍ਰਿਤਸਰ ਨੂੰ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਅਗਲੀ ਖ਼ਬਰ ਘੱਗਰ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡ ਹਾਈ ਅਲਰਟ ’ਤੇ
Ad Position 24