18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅੱਜ ਪੌਂਗ ਡੈਮ ਤੋਂ ਛੱਡਿਆ ਜਾਵੇਗਾ 1 ਲੱਖ ਕਿਊਸਿਕ ਪਾਣੀ

ਨੰਗਲ, 3 ਸਤੰਬਰ- ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਇਕ ਵੱਡਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਪੌਂਗ ਡੈਮ ਤੋਂ ਪਾਣੀ ਦੀ ਨਿਕਾਸੀ 1 ਲੱਖ ਕਿਊਸਿਕ ਤੱਕ ਵਧਾ ਦਿੱਤੀ ਜਾਵੇਗੀ....

Ad Position 21
No active advertisement
ਅਜੀਤ ਡੈਸਕ 03-09-2025

ਨੰਗਲ, 3 ਸਤੰਬਰ- ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਇਕ ਵੱਡਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਪੌਂਗ ਡੈਮ ਤੋਂ ਪਾਣੀ ਦੀ ਨਿਕਾਸੀ 1 ਲੱਖ ਕਿਊਸਿਕ ਤੱਕ ਵਧਾ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਅੱਜ (3 ਸਤੰਬਰ) ਦੁਪਹਿਰ 3 ਵਜੇ ਤੋਂ ਪੜਾਅਵਾਰ ਪਾਣੀ ਛੱਡਿਆ ਜਾਵੇਗਾ। ਪਾਣੀ ਦੀ ਮਾਤਰਾ ਹਰ ਘੰਟੇ 5000 ਕਿਊਸਿਕ ਵਧਾ ਕੇ ਇਕ ਲੱਖ ਕਿਊਸਿਕ ਕੀਤੀ ਜਾਵੇਗੀ। ਦੱਸ ਦੇਈਏ ਕਿ ਹੁਣ ਤੱਕ ਪੌਂਗ ਡੈਮ ਤੋਂ ਲਗਭਗ 80,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਇਹ ਫੈਸਲਾ ਵਧਦੇ ਪਾਣੀ ਦੇ ਪੱਧਰ ਅਤੇ ਤੇਜ਼ ਵਹਾਅ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸ ਦੇ ਨਾਲ ਹੀ ਕਾਂਗੜਾ, ਫਤਿਹਪੁਰ, ਇੰਦੋਰਾ ਅਤੇ ਡੇਹਰਾ ਸਬ-ਡਵੀਜ਼ਨ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਕਾਰ ਸੇਵਾ ਵਾਲੇ ਬਾਬਿਆਂ ਨਾਲ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਪੰਜਾਬ ਨੇ ਹਮੇਸ਼ਾ ਦਰਿਆਦਿਲੀ ਦੀ ਮਿਸਾਲ ਕੀਤੀ ਪੇਸ਼- ਮਨੀਸ਼ ਸਿਸੋਦੀਆ
Ad Position 24