18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਰੇਨ ਦਾ ਗੰਦਾ ਪਾਣੀ ਵੱਖ-ਵੱਖ ਕਾਲੋਨੀਆਂ 'ਚ ਹੋਇਆ ਦਾਖਲ

ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)-ਸ਼ਾਲੀਮਾਰ ਐਵੀਨਿਊ ਤੇ ਉਸਦੇ ਆਸ-ਪਾਸ ਦੇ ਏਰੀਏ ਵਿਚ ਡਰੇਨ...

Ad Position 21
No active advertisement
ਅਜੀਤ ਡੈਸਕ 03-09-2025

ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)-ਸ਼ਾਲੀਮਾਰ ਐਵੀਨਿਊ ਤੇ ਉਸਦੇ ਆਸ-ਪਾਸ ਦੇ ਏਰੀਏ ਵਿਚ ਡਰੇਨ ਵਿਚੋਂ ਬਰਸਾਤ ਤੇ ਗੰਦਾ ਪਾਣੀ ਆਉਣ ਕਾਰਨ ਕਾਲੋਨੀ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਬੰਨੂੰ ਤੇ ਗੋਵਿੰਦ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਦੇ ਨੇੜੇ ਲੰਘਦੀ ਬਰਸਾਤੀ ਡਰੇਨ ਜਿਸ ਵਿਚ ਵੱਖ-ਵੱਖ ਪਿੰਡਾਂ ਦਾ ਬਰਸਾਤੀ ਪਾਣੀ ਤੇ ਸ਼ਹਿਰ ਦਾ ਗੰਦਾ ਪਾਣੀ ਵੀ ਪੈ ਰਿਹਾ ਹੈ। ਅੱਜਕਲ ਹੋ ਰਹੀ ਭਾਰੀ ਬਾਰਿਸ਼ ਕਾਰਨ ਓਵਰ ਫਲੋਅ ਹੋ ਗਿਆ ਹੈ, ਜਿਸ ਕਾਰਨ ਹੁਣ ਇਸ ਡਰੇਨ ਵਿਚੋਂ ਗੰਦਾ ਪਾਣੀ ਨਿਕਲ ਕੇ ਸ਼ਾਲੀਮਾਰ ਐਵੀਨਿਊ, ਜਲੰਧਰ ਕਾਲੋਨੀ, ਕਮਾਂਡੋ ਕਾਲੋਨੀ, ਕਮਾਂਡੋ ਟਰੇਨਿੰਗ ਸੈਂਟਰ ਰੋਡ ਤੋਂ ਹੁੰਦਾ ਹੋਇਆ ਮੁੜ ਗੰਦੇ ਨਾਲੇ ਵਿਚ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਨਾਲ ਵੱਖ-ਵੱਖ ਮੁਹੱਲਿਆਂ ਦੇ 80 ਤੋਂ ਵੱਧ ਘਰ ਪ੍ਰਭਾਵਿਤ ਹੋਏ ਹਨ। ਪੀੜਤ ਲੋਕਾਂ ਨੇ ਦੱਸਿਆ ਕਿ ਪਾਣੀ ਗੰਦਾ ਹੋਣ ਕਾਰਨ ਕਾਫ਼ੀ ਬਦਬੂ ਮਾਰ ਰਿਹਾ ਹੈ ਪਰ ਲੋਕਾਂ ਨੂੰ ਮਜਬੂਰਨ ਇਸ ਪਾਣੀ ਵਿਚੋਂ ਲੰਘ ਕੇ ਬਾਹਰ ਆਉਣਾ ਪੈ ਰਿਹਾ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਰੇਨ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਵਾਇਆ ਜਾਵੇ ਤੇ ਹੁਣ ਇਸ ਗੰਦੇ ਪਾਣੀ ਦੀ ਨਿਕਾਸੀ ਤੁਰੰਤ ਕਰਵਾ ਕੇ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਬਾਹਰ ਕੱਢਿਆ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਖਿਸਕਣ ਕਾਰਨ ਡੋਡਾ ਪੁਲ ਤੇ ਸੜਕ ਹੋਈ ਬੰਦ ਅਗਲੀ ਖ਼ਬਰ ਡੀ.ਸੀ. ਤੇ ਐੱਸ. ਐੱਸ. ਪੀ. ਬਰਨਾਲਾ ਵਲੋਂ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਦਾ ਦੌਰਾ
Ad Position 24