19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤ ਲੋਕਾਂ ਨੂੰ ਵੰਡਣ ਵਾਲੀ ਸਮੱਗਰੀ ਦਾ ਡੰਪ ਭੁਲੱਥ ਪ੍ਰਸ਼ਾਸ਼ਨ ਨੇ ਕੀਤਾ ਸੀਲ

ਨਡਾਲਾ, (ਕਪੂਰਥਲਾ), 4 ਸਤੰਬਰ (ਰਘਬਿੰਦਰ ਸਿੰਘ)- ਭੁਲੱਥ ਦੇ ਕੂਕਾ ਮੰਡ ਤੇ ਹੋਰਨਾਂ ਖੇਤਰਾਂ ਵਿਚ ਸਮਾਜ ਸੇਵੀਆਂ ਵਲੋਂ ਲਿਆਂਦੀ ਰਾਹਤ ਸਮੱਗਰੀ ਨਡਾਲਾ - ਬੇਗੋਵਾਲ ਰੋਡ ਪਿੰਡ ਰਾਏਪੁਰ ਰਾਜਪੂਤਾਂ....

Ad Position 21
No active advertisement
ਅਜੀਤ ਡੈਸਕ 04-09-2025

ਨਡਾਲਾ, (ਕਪੂਰਥਲਾ), 4 ਸਤੰਬਰ (ਰਘਬਿੰਦਰ ਸਿੰਘ)- ਭੁਲੱਥ ਦੇ ਕੂਕਾ ਮੰਡ ਤੇ ਹੋਰਨਾਂ ਖੇਤਰਾਂ ਵਿਚ ਸਮਾਜ ਸੇਵੀਆਂ ਵਲੋਂ ਲਿਆਂਦੀ ਰਾਹਤ ਸਮੱਗਰੀ ਨਡਾਲਾ - ਬੇਗੋਵਾਲ ਰੋਡ ਪਿੰਡ ਰਾਏਪੁਰ ਰਾਜਪੂਤਾਂ ਨੇੜੇ , 18 ਮੈਂਬਰੀ ਕਮੇਟੀ ਵਲੋਂ ਡੰਪ ਕੀਤੀ ਗਈ ਸੀ ਤਾਂ ਜੋ ਪੀੜਤ ਲੋਕਾਂ ਤੱਕ ਪਹੁੰਚਾਈ ਜਾ ਸਕੇ ਪਰੰਤੂ ਭੁਲੱਥ ਦੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੇ ਦੇਰ ਰਾਤ ਉਸ ਨੂੰ ਸੀਲ ਕਰ ਦਿੱਤਾ ਹੈ। ਇਸ ਸੰਬੰਧੀ ਡੰਪ ਨੂੰ ਸੀਲ ਕਰਨ ਨਾਲ ਪੁੱਜੇ ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਇਸ ਨੂੰ ਡੰਪ ਕੀਤਾ ਗਿਆ ਹੈ ਤੇ ਅੱਜ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ

Ad Position 22
No active advertisement
ਪਿਛਲੀ ਖ਼ਬਰ ਦੇਰ ਰਾਤ ਆਪਸੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕਤਲ ਅਗਲੀ ਖ਼ਬਰ ⭐ਮਾਣਕ-ਮੋਤੀ ⭐
Ad Position 24