20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਜ਼ਮਾਨਤ ਦੇ ਬਾਵਜੂਦ ਰਮਨ ਅਰੋੜਾ ਜਬਰਨ ਵਸੂਲੀ ਵਰਗੀਆਂ ਧਾਰਾਵਾਂ ਤਹਿਤ ਇਕ ਹੋਰ ਮਾਮਲੇ ’ਚ ਰਹਿਣਗੇ ਜੇਲ੍ਹ ਅੰਦਰ- ਸੂਤਰ

ਜਲੰਧਰ, 4 ਸਤੰਬਰ- ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ 106 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ....

Ad Position 21
No active advertisement
ਅਜੀਤ ਡੈਸਕ 04-09-2025

ਜਲੰਧਰ, 4 ਸਤੰਬਰ- ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ 106 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਵਿਰੁੱਧ ਜਲੰਧਰ ਪੁਲਿਸ ਦੇ ਰਾਮਾ ਮੰਡੀ ਥਾਣੇ ਵਿਚ ਜਬਰਨ ਵਸੂਲੀ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਰਮਨ ਅਰੋੜਾ ਨੂੰ ਪ੍ਰੋਡਕਟ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੇਕਰ ਪੁਲਿਸ ਉਨ੍ਹਾਂ ਨੂੰ ਪ੍ਰੋਡਕਟ ਵਾਰੰਟ ’ਤੇ ਲਿਆਉਣ ਵਿਚ ਸਫਲ ਹੋ ਜਾਂਦੀ ਹੈ, ਤਾਂ ਰਮਨ ਨੂੰ ਇਸ ਨਵੇਂ ਮਾਮਲੇ ਵਿਚ ਫਿਲਹਾਲ ਜੇਲ੍ਹ ਵਿਚ ਹੀ ਰਹਿਣਾ ਪਵੇਗਾ..

ਜਾਣਕਾਰੀ ਅਨੁਸਾਰ ਸੁਖਦੇਵ ਵਸ਼ਿਸ਼ਟ ਨਾਮ ਦੇ ਇਕ ਏ.ਟੀ.ਪੀ. ਨੂੰ ਵਿਜੀਲੈਂਸ ਵਿਭਾਗ ਨੇ 14 ਮਈ 2025 ਨੂੰ ਜਲੰਧਰ ਸ਼ਹਿਰ ਵਿਚ ਫੜਿਆ ਸੀ.. ਏ.ਟੀ.ਪੀ. ਤੋਂ ਪੁਛਗਿੱਛ ਕਰਨ ਤੋਂ ਬਾਅਦ, ਵਿਧਾਇਕ ਰਮਨ ਅਰੋੜਾ ਦਾ ਨਾਮ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਆਇਆ, ਜਿਸ ਤੋਂ ਬਾਅਦ ਵਿਜੀਲੈਂਸ ਨੇ 23 ਤਰੀਕ ਨੂੰ ਵਿਧਾਇਕ ਰਮਨ ਅਰੋੜਾ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਵਿਜੀਲੈਂਸ ਨੇ ਵਿਧਾਇਕ ਦੇ ਘਰੋਂ 1 ਕਿਲੋ ਤੋਂ ਵੱਧ ਵਜ਼ਨ ਦੇ ਸੋਨੇ ਦੇ ਗਹਿਣੇ ਅਤੇ ਲਗਭਗ 6 ਲੱਖ ਦੀ ਨਕਦੀ ਬਰਾਮਦ ਕੀਤੀ ਸੀ। ਇਸ ਮਾਮਲੇ ਵਿਚ ਵਿਧਾਇਕ 106 ਦਿਨਾਂ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਇਸ ਤੋਂ ਬਾਅਦ ਕੱਲ੍ਹ ਮਾਣਯੋਗ ਹਾਈ ਕੋਰਟ ਨੇ ਉਸ ਨੂੰ ਰਾਹਤ ਦਿੱਤੀ ਸੀ, ਪਰ ਹੁਣ ਉਸਦੇ ਖਿਲਾਫ ਦਰਜ ਤਾਜ਼ਾ ਕੇਸ ਤੋਂ ਬਾਅਦ, ਉਸਦੀ ਜੇਲ੍ਹ ਤੋਂ ਰਿਹਾਈ ਦੀ ਸੰਭਾਵਨਾ ਘੱਟਦੀ ਜਾ ਰਹੀ ਹੈ। ਫਿਲਹਾਲ ਪੁਲਿਸ ਨਵੇਂ ਮਾਮਲੇ ’ਤੇ ਚੁੱਪੀ ਧਾਰਨ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਫਿਰ ਵਧਿਆ ਪਾਣੀ ਦਾ ਪੱਧਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਕਰਨਗੇ ਡੇਰਾ ਬਾਬਾ ਨਾਨਕ ਖੇਤਰ ਦਾ ਦੌਰਾ- ਜਥੇਦਾ...
Ad Position 24