20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੇਰਾਬੱਸੀ ਮੁਬਾਰਕਪੁਰ ਦਾ ਘੱਗਰ ਨਦੀ ਦਾ ਕਾਜਵੇਅ ਪਾਣੀ ’ਚ ਰੁੜਿਆ, ਲਾਂਘਾ ਹੋ ਗਿਆ ਬੰਦ

ਡੇਰਾਬੱਸੀ, 4 ਸਤੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦਾ ਪੁਰਾਣਾ ਅੰਬਾਲਾ ਕਾਲਕਾ ਮਾਰਗ ’ਤੇ ਸਥਿਤ ਮੁਬਾਰਕਪੁਰ ਘੱਗਰ ਨਦੀ ਦਾ ਕਾਜਵੇਅ ਪਾਣੀ ਦੇ ਤੇਜ਼ ਵਹਾਅ ਨੇ ਤੋੜ ਦਿੱਤਾ, ਜਿਸ...

Ad Position 21
No active advertisement
ਅਜੀਤ ਡੈਸਕ 04-09-2025

ਡੇਰਾਬੱਸੀ, 4 ਸਤੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦਾ ਪੁਰਾਣਾ ਅੰਬਾਲਾ ਕਾਲਕਾ ਮਾਰਗ ’ਤੇ ਸਥਿਤ ਮੁਬਾਰਕਪੁਰ ਘੱਗਰ ਨਦੀ ਦਾ ਕਾਜਵੇਅ ਪਾਣੀ ਦੇ ਤੇਜ਼ ਵਹਾਅ ਨੇ ਤੋੜ ਦਿੱਤਾ, ਜਿਸ ਕਾਰਨ ਦਰਜਨਾਂ ਪਿੰਡਾਂ ਨੂੰ ਜ਼ੀਰਕਪੁਰ ਅਤੇ ਢਕੌਲੀ ਨਾਲ ਜੋੜਨ ਵਾਲਾ ਰਸਤਾ ਹੁਣ ਬੰਦ ਹੋ ਗਿਆ। ਇਹ ਕਾਜਵੇਅ ਅੰਬਾਲਾ ਤੋਂ ਕਾਲਕਾ ਜਾਣ ਵਾਲੇ ਰਾਹਗੀਰਾਂ ਲਈ ਵਰਦਾਨ ਸਾਬਤ ਸੀ, ਕਿਉਂਕਿ ਵਾਇਆ ਜੀਰਕਪੁਰ ਜਾਣ ਵੇਲੇ ਉਨ੍ਹਾਂ ਨੂੰ ਵੱਡੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ ਇਹ ਕਾਜਵੇ ਟੁੱਟਣ ਮਗਰੋਂ ਜ਼ੀਰਕਪੁਰ ਵਿਚ ਜਾਮ ਦੀ ਸਥਿਤੀ ਹੋਰ ਗੰਭੀਰ ਹੋ ਜਾਵੇਗੀ। ਇਸ ਤੋਂ ਇਲਾਵਾ ਘੱਗਰ ਦੇ ਦੋਨਾਂ ਪਾਸੇ ਦੇ ਲੋਕਾਂ ਨੂੰ ਆਉਣ ਜਾਣ ਲਈ ਕਰੀਬ ਪੰਜ ਕਿਲੋਮੀਟਰ ਦਾ ਸਫ਼ਰ ਹੋਰ ਜ਼ਿਆਦਾ ਕਰਨਾ ਪਵੇਗਾ। ਇਸ ਕਾਜਵੇਅ ’ਤੇ ਲੋਕੀਂ ਨਵਾਂ ਪੁਲ ਲਗਾਉਣ ਦੀ ਮੰਗ ਕਰਦੇ ਆ ਰਹੇ ਹਨ। ਮੁਬਾਰਕਪੁਰ ਸਮੇਤ ਆਸ ਪਾਸ ਦੇ ਪਿੰਡਾਂ ਨੇ ਇਸ ਕਾਜਵੇ ਨੂੰ ਜਲਦ ਤੋਂ ਜਲਦ ਠੀਕ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਲ 2023 ਵਿਚ ਆਏ ਪਾਣੀ ਦੇ ਤੇਜ਼ ਵਹਾਅ ਦੌਰਾਨ ਇਹ ਕਾਜਵੇਅ ਟੁੱਟ ਗਿਆ ਸੀ, ਇਥੇ ਕਰੋੜਾਂ ਰੁਪਏ ਖਰਚ ਕਰਕੇ ਇਸ ਦੀ ਰਿਪੇਅਰ ਕੀਤੀ ਗਈ ਸੀ, ਜੋ ਮੁੜ ਤੋਂ ਨੁਕਸਾਨਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਜਨਾਲਾ ਦੇ ਪਿੰਡ ਘੋਹਨੇਵਾਲਾ ਪਹੁੰਚੇ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘੱਟ ਕੇ ਹੋਇਆ 3 ਲੱਖ 35 ਹਜ਼ਾਰ ਕਿਊਸਿਕ
Ad Position 24