21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰੀ ਬਾਰਿਸ਼ ਕਾਰਨ ਮੁਰਗੀ ਫਾਰਮ 'ਚ ਪਾਣੀ ਭਰਿਆ, ਤਿੰਨ ਹਜ਼ਾਰ ਚੂਜ਼ੇ ਮਰੇ

ਲੌਂਗੋਵਾਲ, 4 ਸਤੰਬਰ (ਸ.ਸ.ਖੰਨਾ, ਵਿਨੋਦ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸ਼ਹਿਰ ਲੌਂਗੋਵਾਲ ਨਾਲ ਲੱਗਦੀ ਪਿੰਡੀ...

Ad Position 21
No active advertisement
ਅਜੀਤ ਡੈਸਕ 04-09-2025

ਲੌਂਗੋਵਾਲ, 4 ਸਤੰਬਰ (ਸ.ਸ.ਖੰਨਾ, ਵਿਨੋਦ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸ਼ਹਿਰ ਲੌਂਗੋਵਾਲ ਨਾਲ ਲੱਗਦੀ ਪਿੰਡੀ ਸਤੀਪੁਰਾ ਰੋਡ ਸਥਿਤ ਬਣੇ ਸਿੱਧੂ ਪੋਲਟਰੀ ਫਾਰਮ ਵਿਚ ਪਾਣੀ ਭਰ ਜਾਣ ਨਾਲ ਵੱਡੀ ਗਿਣਤੀ ਵਿਚ ਚੂਜ਼ਿਆਂ ਦੇ ਮਰਨ ਦੀ ਖਬਰ ਮਿਲੀ ਹੈ। ਮੁਰਗੀ ਫਾਰਮ ਦੇ ਮਾਲਕ ਬਲਵਿੰਦਰ ਸਿੰਘ ਸਿੱਧੂ ਪੁੱਤਰ ਜੁਗਰਾਜ ਸਿੰਘ ਪੱਤੀ ਸੁਨਾਮੀ ਵਾਸੀ ਲੌਂਗੋਵਾਲ ਦਾ ਕਹਿਣਾ ਹੈ ਕਿ ਇਹ ਮੁਰਗੀ ਫਾਰਮ ਖੁਦ ਦਾ ਆਪਣਾ ਹੀ ਹੈ, ਜਿਸ ਵਿਚ ਉਸ ਵਲੋਂ ਆਪਣੀ ਖਰੀਦ ਕਰਕੇ ਉਕਤ ਬਰਾਇਲਰ ਚੂਜ਼ੇ ਪਾਏ ਹੋਏ ਸਨ ਜਿਨ੍ਹਾਂ ਦੀ ਗਿਣਤੀ ਤਕਰੀਬਨ ਤਿੰਨ ਹਜ਼ਾਰ ਤੋਂ ਉੱਪਰ ਦੱਸੀ ਗਈ ਹੈ। ਉਨ੍ਹਾਂ ਕਿਹਾ ਕਿ ਪੈ ਰਹੀ ਭਾਰੀ ਬਰਸਾਤ ਨੇ ਜਿਥੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਉਥੇ ਹੀ ਉਨ੍ਹਾਂ ਨੂੰ ਬਹੁਤ ਭਾਰੀ ਘਾਟਾ ਪਿਆ ਹੈ। ਨਿੱਕੇ-ਨਿੱਕੇ ਚੂਜ਼ਿਆਂ ਦੇ ਮਰਨ ਨਾਲ ਨਾਲ 10 ਕੁਇੰਟਲ ਦੇ ਕਰੀਬ ਮਹਿੰਗੇ ਭਾਅ ਦੀ ਮੁਰਗੀਆਂ ਲਈ ਖਰੀਦੀ ਫੀਡ ਵੀ ਪਾਣੀ ਵਿਚ ਭਿੱਜ ਕੇ ਤਹਿਸ-ਨਹਿਸ ਹੋ ਚੁੱਕੀ ਹੈ। ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਤੇ ਰਵਨੀਤ ਸਿੰਘ ਬਿੱਟੂ ਵਲੋਂ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ: ਸ਼ਹੀਦੀ ਨਗਰ ਕੀਰਤਨ ਲਖਨਊ ਤੋਂ ਮਹਿੰਗਾਪੁਰ ਉੱਤਰ ਪ੍ਰਦੇਸ਼ ਲਈ ਰਵਾਨਾ
Ad Position 24