21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੰਤੂ ਵਾਲਾ ਵਾਸੀ ਨੌਜਵਾਨ ਦੀ ਹਾਦਸੇ ਵਿਚ ਮੌਤ

ਠੱਠੀ ਭਾਈ, 4 ਸਤੰਬਰ (ਜਗਰੂਪ ਸਿੰਘ ਮਠਾੜੂ)-ਨਸੀਬ ਸਿੰਘ (ਉਮਰ 35 ਸਾਲ) ਪੁੱਤਰ ਜੀਤ ਸਿੰਘ ਵਾਸੀ ਪਿੰਡ...

Ad Position 21
No active advertisement
ਅਜੀਤ ਡੈਸਕ 04-09-2025

ਠੱਠੀ ਭਾਈ, 4 ਸਤੰਬਰ (ਜਗਰੂਪ ਸਿੰਘ ਮਠਾੜੂ)-ਨਸੀਬ ਸਿੰਘ (ਉਮਰ 35 ਸਾਲ) ਪੁੱਤਰ ਜੀਤ ਸਿੰਘ ਵਾਸੀ ਪਿੰਡ ਸੰਤੂ ਵਾਲਾ (ਸੁਖਾਨੰਦ) ਜੋ ਦੋ ਦਿਨ ਪਹਿਲਾਂ ਆਪਣੀ ਰਿਸ਼ਤੇਦਾਰੀ ਵਿਚ ਹਲਵਾਈ ਦਾ ਕੰਮ ਕਰਨ ਲਈ ਗਿਆ ਹੋਇਆ ਸੀ। ਬੀਤੀ ਰਾਤ ਕਰੀਬ 9:30 ਵਜੇ ਜਦੋਂ ਉਹ ਵਾਪਸ ਆਪਣੇ ਪਿੰਡ ਨੂੰ ਪਰਤ ਰਿਹਾ ਸੀ ਤਾਂ ਬੰਬੀਹਾ ਭਾਈ ਤੋਂ ਸੁੱਖਾਨੰਦ ਨੂੰ ਆਉਂਦਿਆਂ ਡਰੇਨ ਦੇ ਪੁਲ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਨਸੀਬ ਸਿੰਘ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਵਿਆਹਿਆ ਸੀ ਅਤੇ ਉਸ ਦੇ ਪਿੱਛੇ ਦੋ ਛੋਟੀਆਂ ਧੀਆਂ ਅਤੇ ਇਕ ਪੁੱਤਰ ਹੈ। ਇਸ ਅਚਾਨਕ ਘਟਨਾ ਕਾਰਨ ਪਰਿਵਾਰ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਛਾ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਸਲਾਇਟ ਨੇ ਭਾਰਤੀ ਇੰਜੀਨੀਅਰਿੰਗ ਰੈਂਕਿੰਗ 'ਚ 79ਵਾਂ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਘੱਗਰ ਦੇ ਹੜ੍ਹਾਂ ਦਾ ਖ਼ਤਰਾ ਵਧਿਆ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਸਾਵਧਾਨ
Ad Position 24