26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਵੇਈਂ ’ਚ ਡਿੱਗੇ ਭੈਣ ਭਰਾ, ਮੌਤ

ਫਗਵਾੜਾ, (ਕਪੂਰਥਲਾ), 6 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਹਲਕੇ ਦੇ ਪਿੰਡ ਦੁੱਗਾਂ ਵੇਈਂ ਨੂੰ ਪਾਰ ਕਰਦੇ ਸਮੇਂ ਸਾਈਕਲ ਸਲਿਪ ਹੋਣ ਕਾਰਨ ਭੈਣ-ਭਰਾ ਦੇ ਵੇਈਂ ਵਿਚ ਡਿੱਗ ਕੇ ਡੁੱਬਣ....

Ad Position 21
No active advertisement
ਅਜੀਤ ਡੈਸਕ 06-09-2025

ਫਗਵਾੜਾ, (ਕਪੂਰਥਲਾ), 6 ਸਤੰਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਹਲਕੇ ਦੇ ਪਿੰਡ ਦੁੱਗਾਂ ਵੇਈਂ ਨੂੰ ਪਾਰ ਕਰਦੇ ਸਮੇਂ ਸਾਈਕਲ ਸਲਿਪ ਹੋਣ ਕਾਰਨ ਭੈਣ-ਭਰਾ ਦੇ ਵੇਈਂ ਵਿਚ ਡਿੱਗ ਕੇ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਲਗਭਗ 24-26 ਸਾਲ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਸਮੇਂ ਸਾਈਕਲ ’ਤੇ ਪਿੰਡ ਉੱਚਾ ਜ਼ਿਲ੍ਹਾ ਜਲੰਧਰ ਦੇ ਵਾਸੀ ਭੈਣ-ਭਰਾ, ਜੋ ਆਪਣੇ ਘਰ ਤੋਂ ਪਿੰਡ ਜਗਪਾਲ ਨੂੰ ਜਾ ਰਹੇ ਸੀ, ਜਦੋਂ ਉਹ ਪਿੰਡ ਦੁੱਗਾਂ ਦੇ ਵੇਈਂ ਨੂੰ ਪਾਰ ਕਰਨ ਲੱਗੇ ਤਾਂ ਸਾਈਕਲ ਅਚਾਨਕ ਸਲਿਪ ਹੋ ਗਿਆ ਤੇ ਪੁਲ ’ਤੇ ਕੋਈ ਰੇਲਿੰਗ ਨਾ ਹੋਣ ਕਾਰਨ ਦੋਵੇਂ ਪਾਣੀ ਵਿਚ ਡਿੱਗ ਪਏ। ਸਥਾਨਕ ਲੋਕਾਂ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਜਦੋਂ ਤੱਕ ਦੋਵਾਂ ਨੂੰ ਬਾਹਰ ਕੱਢਿਆ ਗਿਆ ਤੱਦ ਤੱਕ ਦੋਵਾਂ ਭੈਣ ਭਰਾ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਜਾ ਰਿਹਾ।

Ad Position 22
No active advertisement
ਪਿਛਲੀ ਖ਼ਬਰ ਭੁਲੱਥ ਪੁਲਿਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਲਾਪਤਾ ਹੋਏ ਬੱਚੇ ਲੱਭ ਕੇ ਕੀਤੇ ਮਾਪਿਆਂ ਹਵਾਲੇ ਅਗਲੀ ਖ਼ਬਰ ਸਰਕਾਰੀ ਹਸਪਤਾਲ ਦੀ ਛੱਤ ਤੋਂ ਮਿਲਿਆ ਨੌਜਵਾਨ ਦਾ ਪਿੰਜਰ
Ad Position 24