26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਿਤਾ ਵਲੋਂ ਆਪਣੀ ਹੀ ਧੀ ਨਾਲ ਜਬਰ ਜਨਾਹ, ਪੁਲਿਸ ਨੇ ਕੀਤਾ ਗਿ੍ਫ਼ਤਾਰ

ਮਲੋਟ, 6 ਸਤੰਬਰ (ਪਾਟਿਲ)- ਮਲੋਟ ਵਿਖੇ ਬਾਪ ਵਲੋਂ ਆਪਣੀ ਹੀ ਬੇਟੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲਯੁਗੀ ਪਿਤਾ ਵਲੋਂ ਨਾ ਸਿਰਫ਼ ਆਪਣੀ ਮੰਦਬੁੱਧੀ ਨਾਬਾਲਿਗ....

Ad Position 21
No active advertisement
ਅਜੀਤ ਡੈਸਕ 06-09-2025

ਮਲੋਟ, 6 ਸਤੰਬਰ (ਪਾਟਿਲ)- ਮਲੋਟ ਵਿਖੇ ਬਾਪ ਵਲੋਂ ਆਪਣੀ ਹੀ ਬੇਟੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲਯੁਗੀ ਪਿਤਾ ਵਲੋਂ ਨਾ ਸਿਰਫ਼ ਆਪਣੀ ਮੰਦਬੁੱਧੀ ਨਾਬਾਲਿਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਸਗੋਂ ਬੱਚੀ ਜਦੋਂ ਗਰਭਵਤੀ ਹੋ ਗਈ ਤਾਂ ਉਸ ਦਾ ਗਰਭਪਾਤ ਕਰਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਮਾਮਲਾ ਮੁਹੱਲੇ ਵਾਲਿਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ, ਜਿਸ ਤੋਂ ਬਾਅਦ ਸਿਟੀ ਮਲੋਟ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਦੀ ਮਾਤਾ ਦੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦੇ ਤਿੰਨ ਨਿੱਕੇ ਭੈਣ ਭਰਾ ਹੋਰ ਹਨ।


ਇਸ ਸੰਬੰਧੀ ਮੁਹੱਲੇ ਦੇ ਐਮ. ਸੀ. ਮੋਤੀ ਰਾਮ, ਗੁਰਦੀਪ ਸਿੰਘ ਸਮੇਤ ਵਿਅਕਤੀਆਂ ਨੇ ਦੱਸਿਆ ਕਿ ਮੁਹੱਲੇ ਦੀ ਆਸ਼ਾ ਵਰਕਰਾਂ ਨੇ ਸਮਾਜ ਸੇਵੀ ਵਿਅਕਤੀਆਂ ਦੀ ਮਦਦ ਨਾਲ ਮੁਹੱਲੇ ਦੀ ਇਕ 13 ਸਾਲ ਦੀ ਮੰਦਬੁੱਧੀ ਲੜਕੀ ਨੂੰ ਖਰਾਬ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਸੀ। ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲੜਕੀ ਨਾਲ ਜਬਰ ਜਨਾਹ ਹੋਇਆ ਹੈ ਅਤੇ ਉਸ ਦਾ ਗਰਭਪਾਤ ਕਰਾਇਆ ਗਿਆ ਹੈ। ਇਸ ਮਾਮਲੇ ’ਤੇ ਸਿਟੀ ਮਲੋਟ ਪੁਲਿਸ ਦੁਆਰਾ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਲੜਕੀ ਦੀ ਇਸ ਹਾਲਤ ਲਈ ਉਸਦਾ ਬਾਪ ਹੀ ਜ਼ਿੰਮੇਵਾਰ ਹੈ। ਸਿਟੀ ਮਲੋਟ ਪੁਲਿਸ ਨੇ ਇਸ ਮਾਮਲੇ ਵਿਚ ਪੀੜਤਾ ਦੇ ਮੁਲਜ਼ਮ ਪਿਤਾ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸੱਪ ਦੇ ਡੰਗਣ ਨਾਲ ਹੜ੍ਹ ਪੀੜਤ ਵਿਅਕਤੀ ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ’ਚ ਹੋ ਰਿਹੈ ਸੁਧਾਰ- ਫੋਰਟਿਸ ਹਸਪਤਾਲ
Ad Position 24